ਨਿਊਯਾਰਕ, 13 ਫ਼ਰਵਰੀ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵੈਨੇਸਾ ਟਰੰਪ ਨੂੰ ਇੱਕ ਸ਼ੱਕੀ ਲਿਫ਼ਾਫਾ ਖੋਲ੍ਹਣ ਤੋਂ ਬਾਅਦ ਚਿੱਟੇ ਪਾਊਡਰ ਦੇ ਸੰਪਰਕ ਵਿਚ ਆਉਣ ਕਾਰਨ ਸੋਮਵਾਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਵੈਨੇਸਾ ਰਾਸ਼ਟਰਪਤੀ ਟਰੰਪ ਦੇ ਛੋਟੇ ਬੇਟੇ ਦੀ ਪਤਨੀ ਹੈ। ਨਿਊਯਾਰਕ ਪੁਲਿਸ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਵੈਨੇਸਾ ਟਰੰਪ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।  ਉਨ੍ਹਾਂ ਨੇ  ਅਪਣੇ ਨਿਊਯਾਰਕ ਸਥਿਤ ਰਿਹਾਇਸ 'ਤੇ  ਆਏ Îਇੱਕ ਸ਼ੱਕੀ ਲਿਫ਼ਾਫ਼ੇ  ਨੂੰ ਖੋਲ੍ਹਿਆ ਸੀ। ਪੁਲਿਸ ਨੇ ਦੱਸਿਆ ਕਿ ਚਿੱਟੇ ਪਾਊਡਰ ਨੂੰ ਜਾਂਚ ਦੇ ਲਈ ਲੈਬ ਭੇਜਿਆ ਗਿਆ ਹੈ। ਗੌਰਤਲਬ ਹੈ ਕਿ ਸ਼ੱਕੀ ਲਿਫ਼ਾਫ਼ਾ ਖੋਲ੍ਹਣ ਤੋਂ ਬਾਅਦ ਵੈਨੇਸਾ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਆਈ।  ਜਿਸ ਤੋਂ ਬਾਅਦ ਉਨ੍ਹਾਂ ਨੇ 911 'ਤੇ ਫ਼ੋਨ ਕੀਤਾ। ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਲਿਫ਼ਾਫ਼ਾ ਭੇਜਣ ਵਾਲੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ ਕਰ ਰਹੀ ਹੈ।

ਹੋਰ ਖਬਰਾਂ »