ਪਿਊਬੇਲਾ, 13 ਫ਼ਰਵਰੀ (ਹ.ਬ.) : ਮੈਕਸਿਕੋ ਸਥਿਤ ਸਭ ਤੋਂ ਉਚੇ ਪਰਵਤ ਸਿਟਾਲੇਲਟੇਪਟਲ ਜਵਾਲਾਮੁਖੀ 'ਤੇ ਪੁੱਜਣ ਦੀ ਕੋਸ਼ਿਸ਼ ਵਿਚ ਇਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਜਦ ਕਿ ਇੱਕ ਹੋਰ ਨੂੰ ਏਅਰਲਿਫ਼ਟ ਕਰਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਇਹ ਹਾਦਸਾ ਮੈਕਸਿਕੋ ਦੇ ਸੁਪਤ ਜਵਾਲਾਮੁਖੀ ਦੇ ਮੁੜ ਤੋਂ ਸਰਗਰਮ ਹੋ ਜਾਣ ਕਾਰਨ ਹੋਇਆ। ਮੈਕਸਿਕੋ ਦੇ ਅਧਿਕਾਰੀਆਂ ਨੇ ਅਮਰੀਕੀ ਡਿਪਲੋਮੈਟ ਦੱਸਿਆ ਹੈ ਜਦ ਕਿ ਇਕ ਅਮਰੀਕੀ ਸੂਤਰ ਨੇ ਉਨ੍ਹਾਂ ਦੂਤਘਰ ਦਾ ਮੁਲਾਜ਼ਮ ਦੱਸਿਆ ਹੈ।ਪਿਊਬੇਲਾ ਸੂਬੇ ਦੇ ਅਧਿਕਾਰੀਆਂ ਅਨੁਸਾਰ ਦੋਵਾਂ ਵਿਚੋਂ ਇੱਕ ਪਰਵਤਰੋਹੀ ਪਹਾੜ ਤੋਂ ਡਿੱਗ ਗਿਆ ਸੀ ਜਦ ਕਿ ਦੂਜੇ ਨੇ ਅਮਰੀਕੀ ਦੂਤਘਰ ਤੋਂ ਮਦਦ ਦੀ ਮੰਗ ਕੀਤੀ ਸੀ। ਬਚਾਅ ਕਾਰਜ ਐਤਵਾਰ ਨੂੰ ਸ਼ੁਰੂ ਹੋਇਆ ਸੀ ਲੇਕਿਨ ਤੇਜ਼ ਹਵਾ ਨੇ ਹੈਲੀਕਾਪਟਰ ਦੇ ਲਈ ਕਾਫੀ ਖ਼ਤਰਾ ਪੈਦਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਚਾਅ ਕਾਰਜਾਂ ਨੂੰ ਰੋਕਣਾ ਪਿਆ।ਮੈਕਸਿਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਹੈਲੀਕਾਪਟਰ ਕੱਲ੍ਹ ਨਾਥਨ ਕੇਹਿਲ ਦੇ ਕੋਲ ਪੁੱਜਿਆ ਅਤੇ ਮੁੜ ਤੋਂ ਉਸ ਨੂੰ ਮੈਕਸਿਕੋ ਸਿਟੀ ਹਸਪਤਾਲ ਲਿਆਇਆ ਗਿਆ। ਪਿਕੋ ਡੇ ਓਰਿਬਾਜਾ ਕਹਾਣ ਵਾਲਾ 5610 ਮੀਟਰ ਉਚਾ Îਇਹ ਪਰਵਤ ਕਈ ਪੇਸ਼ੇਵਰ ਪਰਵਤਰੋਹੀਆਂ ਦੇ ਲਈ ਖਿੱਚ ਦਾ ਕੇਂਦਰ ਹੈ।

ਹੋਰ ਖਬਰਾਂ »