ਪਿਓਂਗਚੇਂਗ, 13 ਫ਼ਰਵਰੀ (ਹ.ਬ.) : 23ਵੇਂ ਵਿੰਟਰ ਓਲੰਪਿਕ ਦਾ ਤੀਜਾ ਦਿਨ ਕੈਨੇਡਾ ਦੇ ਨਾਂ ਰਿਹਾ। ਉਸ ਨੇ ਸੋਮਵਾਰ ਨੂੰ ਦੋ ਗੋਲਡ ਸਮੇਤ 3 ਮੈਡਲ ਜਿੱਤੇ। ਪਹਿਲਾ ਗੋਲਡ ਫੀਗਰ ਸਕੇਟਿੰਗ ਵਿਚ ਆਈਸ ਡਾਂਸ ਦਾ ਮਿਲਿਆ। ਫਰੀਸਟਾਈਲ ਸਕੇਟਿੰਗ  ਦਾ ਗੋਲਡ ਵੀ ਕੈਨੇਡਾ ਦੇ ਮਾਈਕਲ ਕਿੰਗਸਬਰੀ ਦੇ ਨਾਂ ਰਿਹਾ। ਉਹ ਮੈਡਲ ਟੈਲੀ ਵਿਚ ਛੇਵੀਂ ਥਾਂ ਦੀ ਛਾਲ ਮਾਰ ਕੇ ਤੀਜੇ ਨੰਬਰ 'ਤੇ ਆ ਗਿਆ। ਉਸ ਨੇ ਦੋ ਗੋਲਡ ਸਮੇਤ 7 ਬਰਾਂਜ ਮੈਡਲ ਜਿੱਤੇ ਹਨ। ਜਰਮਨੀ (ਗੋਲਡ) ਪਹਿਲੇ ਅਤੇ ਨੀਦਰਲੈਂਡ (3 ਗੋਲਡ) ਦੂਜੇ ਨੰਬਰ 'ਤੇ ਹੈ। ਪਿਛਲੇ ਵਿੰਟਰ ਓਲੰਪਿਕ ਵਿਚ ਸਭ ਤੋਂ ਜ਼ਿਆਦਾ 11 ਗੋਲਡ ਜਿੱਤਣ ਵਾਲੇ ਰੂਸੀ ਖਿਡਾਰੀ ਇਸ ਵਾਰ ਇੱਕ ਵੀ ਗੋਲਡ ਨਹੀਂ ਜਿੱਤ ਸਕੇ ਹਨ। ਪਰ 15 ਸਾਲ ਦੀ ਰੂਸੀ ਸਕੇਟਰ ਏਲਿਨਾ ਜਾਗਿਤੋਵਾ ਨੇ ਆਈਸ ਡਾਂਸ ਦਾ ਸਿਲਵਰ ਜਿੱਤ ਕੇ ਵਿੰਟਰ ਗੇਮਸ ਦੇ ਇਤਿਹਾਸ ਵਿਚ ਨਾਂ ਲਿਖ ਲਿਆ। ਆਈਓਸੀ ਵਲੋਂ ਖੇਡ ਰਹੀ ਏਲਿਨਾ ਇਨ੍ਹਾਂ ਖੇਡਾਂ ਦੀ ਸਭ ਤੋਂ ਘੱਟ ਉਮਰ ਦੀ ਮੈਡਲਿਸਟ ਬਣ ਗਈ ਹੈ।

ਹੋਰ ਖਬਰਾਂ »