ਕੋਚੀ, 12 ਫਰਵਰੀ (ਹਮਦਰਦ ਨਿਊਜ਼ ਸਰਵਿਸ) :  ਕੇਰਲ ਦੇ ਕੋਚੀ ਸ਼ਿਪਯਾਰਡ 'ਚ ਅੱਜ ਧਮਾਕਾ ਹੋਇਆ ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਇਸ ਧਮਾਕੇ 'ਚ ਘੱਟੋ ਘੱਟ 11 ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਿਕ ਓਐਨਜੀਸੀ ਦਾ ਡ੍ਰਿਲ ਸ਼ਿਪ 'ਸਾਗਰ ਭੂਸ਼ਣ' ਮੁਰੰਮਤ ਲਈ ਕੋਚੀ ਸ਼ਿਪਯਾਰਡ ਲਿਆਂਦਾ ਗਿਆ ਸੀ। ਇਸ ਦੌਰਾਨ ਉਸ ਦੇ ਵਾਟਰ ਟੈਂਕ 'ਚ ਧਮਾਕਾ ਹੋ ਗਿਆ, ਜਿਸ ਮਗਰੋਂ ਉਥੇ ਅੱਗ ਲੱਗ ਗਈ। ਇਸ ਕਾਰਨ ਉਥੇ ਅਫਰਾ-ਤਫਰੀ ਫੈਲ ਗਈ ਅਤੇ ਕੁੱਝ ਲੋਕ ਉਥੇ ਫਸ ਗਏ। ਅੱਗ ਬੁਝਾਊ ਕਰਮੀ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ। 

ਹੋਰ ਖਬਰਾਂ »