ਕਰਾਚੀ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕਰਾਚੀ ਵਿੱਚ ਕੁਝ ਦਿਨ ਪਹਿਲਾਂ ਸ਼ੰਗਾਈ ਮੂਲ ਦੀ ਕਾਸਕੋ ਸ਼ਿਪਿੰਗ ਲਾਈਂਨਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਹੋਈ ਕਤਲ ਲਈ ਹੁਣ ਪਾਕਿਸਤਾਨ ਨੇ ਭਾਰਤ ਨੂੰ ਜਿੰਮੇਦਾਰ ਠਹਿਰਾਇਆ ਹੈ। 46 ਸਾਲਾ ਚੀਨੀ ਡਾਇਰੈਕਟਰ ਸ਼ੇਨ ਝੂ ’ਤੇ ਇੱਕ ਬੰਦੂਕਧਾਰੀ ਨੇ ਘੱਟ ਤੋਂ ਘੱਟ 9 ਵਾਰ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ ਵਿੱਚ ਅਸਿੱਧੇ ਤੌਰ ’ਤੇ ਦਿਲਚਸਪੀ ਲਈ ਜਾ ਰਹੀ ਹੈ। 5 ਫਰਵਰੀ ਨੂੰ ਨੈਸ਼ਨਲ ਹੌਲੀਡੇ ਕਾਰਨ ਉਨ੍ਹਾਂ ਨੇ ਪੁਲਿਸ ਸੁਰੱਖਿਆ ਨੂੰ ਛੱਡ ਦਿੱਤਾ ਸੀ। ਕਤਲ ਦੀ ਵਜ੍ਹਾ ਦੱਸੇ ਬਗੈਰ ਹੀ ਪੁਲਿਸ ਨੇ ਮਾਮਲੇ ਨੂੰ ਕਾਊਂਟਰ ਟੈਰਰਿਜ਼ਮ ਯੂਨਿਟ ਕੋਲ ਭੇਜ ਦਿੱਤਾ।

ਦੱਸ ਦੇਈਏ ਕਿ ਅਮਰੀਕਾ ਵੱਲੋਂ ਝਟਕਾ ਮਿਲਣ ਬਾਅਦ ਪਾਕਿਸਤਾਨ ਹੁਣ ਚੀਨ ’ਤੇ ਜਿਆਦਾ ਨਿਰਭਰ ਹੋ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਇਸਲਾਮਾਬਾਦ ਨੂੰ ਦਿੱਤੇ ਜਾ ਰਹੇ ਮਿਲਟਰੀ ਫੰਡ ਵਿੱਚ ਲਗਭਗ 2 ਬਿਲੀਅਨ ਦੀ ਕਟੌਤੀ ਕਰ ਦਿੱਤੀ।

ਹੋਰ ਖਬਰਾਂ »