ਵਾਸ਼ਿੰਗਟਨ, 14 ਫ਼ਰਵਰੀ (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2017 ਦੀ ਅਪਣੀ ਤਨਖਾਹ ਦਾ ਇੱਕ ਚੌਥਾਈ ਹਿੱਸਾ ਦੇਸ਼ ਵਿਚ ਬੁਨਿਆਦੀ ਢਾਂਚਿਆਂ ਦੇ Îਨਿਰਮਾਣ ਦੇ ਲਈ ਟਰਾਂਸਪੋਰਟ ਵਿਭਾਗ ਨੂੰ ਦੇਣ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਚਾਓ ਨੂੰ ਰਾਸ਼ਟਰਪਤੀ ਕੋਲੋਂ 1,00,000 ਅਮਰੀਕੀ ਡਾਲਰ ਦਾ ਚੈੱਕ ਮਿਲਿਆ ਹੈ। ਟਰੰਪ ਦੁਆਰਾ ਸੜਕਾਂ, ਪੁਲਾਂ ਤੇ ਬੰਦਰਗਾਹਾਂ ਦੇ ਮੁੜ ਨਿਰਮਾਣ ਦੀ ਯੋਜਨਾ ਦਾ ਐਲਾਨ ਕਰਨ ਦੇ Îਇੱਕ ਦਿਨ ਬਾਅਦ ਮੰਗਲਵਾਰ ਨੂੰ ਵਾਈਟ ਹਾਊਸ 'ਚ ਉਨ੍ਹਾਂ ਦੇ ਤਨਖਾਹ ਦੇ ਚੌਥਾਈ ਹਿੱਸੇ ਨੂੰ ਦਾਨ ਦੇਣ ਦਾ ਐਲਾਨ ਕੀਤਾ ਹੈ।  ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਇਸ ਰਕਮ ਦਾ ਇਸਤੇਮਾਲ ਮਹੱਤਵਪੂਰਣ ਬੁਨਿਆਦੀ ਢਾਂਚਾ ਯੋਜਨਾਵਾਂ ਨਾਲ ਸਬੰਧਤ ਪ੍ਰੋਗਰਾਮ ਦੇ ਲਈ ਕੀਤਾ ਜਾਵੇਗਾ। ਰਾਸ਼ਟਰਪਤੀ ਇਸ ਤੋਂ ਪਹਿਲਾਂ ਅਪਣੀ ਤਨਖਾਹ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ, ਰਾਸ਼ਟਰੀ ਉਡਾਣ ਸੇਵਾ ਅਤੇ ਸਿੱਖਿਆ ਵਿਭਾਗ ਨੂੰ ਵੀ ਦਾਨ ਦੇ ਚੁੱਕੇ ਹਨ। ਚੋਣਾਂ ਵਿਚ ਉਮੀਦਵਾਰ ਦੇ ਤੌਰ 'ਤੇ ਟਰੰਪ ਨੇ ਅਪਣੀ ਤਨਖਾਹ ਨਾ ਲੈਣ ਦਾ ਸੰਕਲਪ ਲਿਆ ਸੀ। ਉਨ੍ਹਾਂ ਦੀ ਤਨਖਾਹ ਪ੍ਰਤੀ ਸਾਲ 4,00,000 ਡਾਲਰ ਹੈ। ਕਾਨੂੰਨ ਮੁਤਾਬਕ ਉਨ੍ਹਾਂ  ਤਨਖਾਹ ਦੇਣਾ ਜ਼ਰੂਰੀ ਹੈ। ਇਸ ਲਈ ਉਹ ਅਪਣੀ ਤਨਖਾਹ ਦਾਨ ਕਰ ਰਹੇ ਹਨ।

ਹੋਰ ਖਬਰਾਂ »