ਵਾਸ਼ਿੰਗਟਨ, 14 ਫ਼ਰਵਰੀ (ਹ.ਬ.) : ਭਾਰਤ ਦੇ ਜੰਮੂ-ਕਸ਼ਮੀਰ ਦੇ ਸੁੰਜਵਾਂ ਆਰਮੀ ਕੈਂਪ ਵਿਚ ਸੋਮਵਾਰ ਨੂੰ ਜੈਸ਼ ਏ ਮੁਹੰਮਦ ਵਲੋਂ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਹਮਲੇ ਵਿਚ ਭਾਤਰ ਦੇ ਛੇ ਜਵਾਨ ਸ਼ਹੀਦ ਹੋਏ ਸੀ ਅਤੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਸੀ। ਅਮਰੀਕੀ ਖੁਫ਼ੀਆ ਵਿਭਾਗ ਦੀ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਬੰਧ ਆਉਣ ਵਾਲੇ ਦਿਨਾਂ ਵਿਚ ਵੀ ਨਹੀਂ ਸੁਧਰਨਗੇ। ਸੁੰਜਵਾਂ ਆਰਮੀ ਕੈਂਪ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਰੱਖਿਆ ਮੰਤਰੀ Îਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਇਨ੍ਹਾਂ ਹਰਕਤਾਂ ਦੀ ਕਮੀਤ ਚੁਕਾਉਣੀ ਹੋਵੇਗੀ। ਇਸ ਦੇ ਜਵਾਬ ਵਿਚ ਪਾਕਿ ਰੱਖਿਆ ਮੰਤਰੀ ਨੇ ਕਿਹਾ ਕਿ ਇਸਲਾਮਾਬਾਦ ਭਾਰਤ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਬਗੈਰ ਤੱਥਾਂ ਨੂੰ ਪ੍ਰਮਾਣਤ ਕੀਤੇ ਫੌਰਨ ਪਾਕਿਸਤਾਨ 'ਤੇ ਦੋਸ਼ ਲਗਾਉਣ ਦੀ ਬਜਾਏ ਭਾਰਤ ਨੂੰ ਪਾਕਿ ਦੇ ਖ਼ਿਲਾਫ਼ ਸਰਕਾਰ ਜਾਸੂਸੀ ਕਰਾਉਣ 'ਤੇ ਜਵਾਬ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇੱਕ ਇੱਕ ਇੰਚ ਜ਼ਮੀਨ ਦੀ  ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਵੇਗਾ।
ਉਧਰ ਅਮਰੀਕੀ ਖੁਫ਼ੀਆ ਵਿਭਾਗ ਦੇ ਚੀਫ਼ ਕੋਟਸ ਨੇ ਸੈਨੇਟ ਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਸਮੂਹ ਭਾਰਤ ਅਤੇ ਅਫ਼ਗਾਨਿਸਤਾਨ ਵਿਚ ਹਮਲੇ ਦੀ ਯੋਜਨਾ ਬਣਾਉਣਗੇ ਅਤੇ ਹਮਲੇ ਕਰਦੇ ਰਹਿਣਗੇ। ਉਨ੍ਹਾ ਕਿਹਾ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਪਾਕਿ ਵਿਚ ਸੁਰੱਖਿਅਤ ਪਨਾਹ ਮਿਲੀ ਹੈ ਜਿਸ ਦਾ ਉਹ ਫਾਇਦਾ ਚੁੱਕਣਾ ਜਾਰੀ ਰੱਖਣਗੇ। ਹਾਲਾਂਕਿ ਉਨ੍ਹਾਂ ਨੇ ਪਾਕਿ ਦੇ ਕਿਸੇ ਅੱਤਵਾਦੀ ਸੰਗਠਨ ਦਾ ਨਾਂ ਨਹੀਂ ਲਿਆ।  ਕੋਟਸ ਨੇ ਕਿਹਾ ਕਿ ਪਾਕਿਸਤਾਨ ਦੀ ਖਰਾਬ ਆਰਥਿਕ ਸਥਿਤੀ ਅਤੇ ਕਮਜ਼ੋਰ ਆਂਤਰਿਕ ਸੁਰੱਖਿਆ ਕਾਰਨ ਉਹ ਅਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਕਰੇਗਾ। ਕੋਟਸ ਮੁਤਾਬਕ ਅਜਿਹਾ ਹੋਣ ਕਾਰਨ ਪਾਕਿ ਦੱਖਣੀ ਏਸ਼ੀਆ ਵਿਚ ਅਮਰੀਕਾ ਦੀ ਸ਼ਾਂਤੀ ਕੋਸ਼ਿਸ਼ਾਂ ਨੂੰ ਅਸਫਲ ਕਰਦਾ ਰਹੇਗਾ।
 

ਹੋਰ ਖਬਰਾਂ »