ਨਿਊਯਾਰਕ, 14 ਫ਼ਰਵਰੀ (ਹ.ਬ.) : ਅਮਰੀਕਾ ਦੇ ਓਰੇ ਪਿੰਡ ਵਿਚ ਇੱਕ ਔਰਤ ਦੀ ਅੱਖ ਵਿਚੋਂ 14 ਕੀੜੇ ਕੱਢੇ ਗਏ। ਡਾਕਟਰਾਂ ਲਈ ਇਹ ਹੈਰਾਨ ਕਰਨ ਵਾਲੀ ਘਟਨਾ ਇਸ ਲਈ ਵੀ ਸੀ ਕਿ ਇਹ ਕੀੜੇ ਹੁਣ ਤੱਕ ਜਾਨਵਰਾਂ ਵਿਚ ਹੀ ਮਿਲਦੇ ਸਨ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵਿਗਿਆਨਕਾਂ ਅਨੁਸਾਰ ਥੈਲਾਜੀਆ ਗੁਲੋਸਾ ਪ੍ਰਜਾਤੀ ਦੇ ਪਰਜੀਵੀ ਕੀਟ ਕਾਰਨ ਮਨੁੱਖ ਵਿਚ ਹੋਣ ਵਾਲੇ ਇਨਫੈਕਸ਼ਨ ਦੀ ਇਹ ਦੁਨੀਆ ਦੀ ਪਹਿਲੀ ਘਟਨਾ ਹੈ। ਅਗਸਤ 2016 ਵਿਚ ਏਬੀ ਬੇਕਲੇ ਨਾਂ ਦੀ ਔਰਤ ਦੀ ਖੱਬੀ ਅੱਖ ਵਿਚੋਂ ਇਕ ਕੀੜਾ Îਨਿਕਲਿਆ। ਡਾਕਟਰਾਂ ਨੇ ਜਾਂਚ ਦੌਰਾਨ ਵੇਖਿਆ ਕਿ ਇਹ ਕੀੜਾ ਥੈਲਾਜੀਆ ਗੁਲਾਸੋ ਪ੍ਰਜਾਤੀ ਦਾ ਹੈ। ਫਿਰ ਅਗਲੇ 20 ਦਿਨਾਂ ਵਿਚ ਬੇਕਲੇ ਦੀ ਅੱਖ ਵਿਚੋਂ ਅਜਿਹੇ ਹੀ ਲਗਭਗ 14 ਹੋਰ ਕੀੜੇ ਕੱਢੇ ਗਏ। ਅੱਧਾ ਇੰਚ ਲੰਬਾ ਇਹ ਪਰਜੀਵੀ ਕੀਟ ਅੱਖਾਂ ਦੀ ਪੁਤਲੀ ਦੇ ਕੋਲ ਮੌਜੂਦ ਚਿਕਣੇ ਪਦਾਰਥ ਤੋਂ ਭੋਜਨ ਪ੍ਰਾਪਤ ਕਰਦਾ ਹੈ। ਥੈਲਾਜੀਆ ਕੀੜੇ ਤੋਂ ਕੁੱਤੇ, ਬਿੱਲੀਆਂ, ਲੂੰਮੜੀ, ਵਰਗੇ ਜਾਨਵਰਾਂ ਨੁੰ  ਇਨਫੈਕਸ਼ਨ ਹੁੰਦੀ ਰਹੀ ਹੈ। ਇਸ ਕੀਟ ਦੇ Îਇਨਫੈਕਸ਼ਨ ਨੂੰ ਫੈਲਾਉਣ ਵਿਚ ਮੱਖੀਆਂ ਮੁੱਖ ਕਾਰਕ ਹੁੰਦੀਆਂ ਹਨ। ਇਸ ਕੀਟ ਨਾਲ ਹੋਣ ਵਾਲੀ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਉਤਰੀ ਅਮਰੀਕਾ ਤੇ ਕੈਨੇਡਾ ਦੇ ਜਾਨਵਰ ਪ੍ਰਭਾਵਤ ਹੁੰਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਉਤਰੀ ਅਮਰੀਕਾ ਦੇ ਲੋਕ ਇਸ ਤਰ੍ਹਾਂ ਦੇ ਇਨਫੈਕਸ਼ਨ ਪ੍ਰਤੀ ਸਾਡੇ ਅਨੁਮਾਨ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ। ਅਜਿਹੇ ਕੀੜੇ ਵਿਅਕਤੀਆਂ ਦੀਆਂ ਅੱਖਾਂ ਵਿਚ ਲੰਬੇ ਸਮੇਂ ਤੱਕ ਰਹਿਣ ਨਾਲ ਕਾਰਨੀਆ ਨੂੰ ਨੁਕਸਾਨ ਪੁੱਜਣ ਦੇ ਨਾਲ ਅੰਨ੍ਹੇਪਣ ਦਾ ਕਾਰਨ ਵੀ ਬਣ ਸਕਦੇ ਹਨ।

ਹੋਰ ਖਬਰਾਂ »