ਯਰੂਸ਼ਲਮ, 14 ਫ਼ਰਵਰੀ (ਹ.ਬ.) : ਇਜ਼ਰਾਈਲ ਦੇ ਪ੍ਰਧਾਨ ਮੰਤਰੀ  ਬੈਂਜਾਮਿਨ ਨੇਤਨਯਾਹੂ ÎਿÂੱਕ ਮਾਮਲੇ ਵਿਚ ਫਸਦੇ ਨਜ਼ਰ ਆ ਰਹੇ ਹਨ। ਇਜ਼ਰਾਈਲ ਪੁਲਿਸ ਦੇ ਰੁਖ ਤੋਂ ਲੱਗਦਾ ਹੈ ਕਿ ਨੇਤਨਯਾਹੂ ਦੀ ਮੁਸ਼ਕਲਾ ਹੁਣ ਵਧਣ ਵਾਲੀਆਂ ਹਨ। ਦਰਅਸਲ, ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼  ਭ੍ਰਿਸ਼ਟਾਚਾਰ ਦਾ ਮਾਮਲਾ ਚਲਾਉਣ ਦੀ ਸਿਫਾਰਸ਼ ਕੀਤੀ ਹੈ।  ਮੀਡੀਆ ਰਿਪੋਰਟਾਂ ਦੇ ਅਨੁਸਾਰ ਨੇਤਨਯਾਹੂ ਦੇ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਹਨ। ਪ੍ਰਧਾਨ ਮੰਤਰੀ ਨੇਤਨਯਾਹੂ 'ਤੇ ਮੁਕਦਮਾ ਚਲਾਉਣ ਦਾ ਫ਼ੈਸਲਾ ਅਟਾਰਨੀ ਜਨਰਲ ਦੀ ਰਾਇ 'ਤੇ Îਨਿਰਭਰ ਕਰੇਗਾ। ਦੇਸ਼ ਦੇ ਕਾਨੂੰਨ ਮੰਤਰੀ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਅਸਤੀਫ਼ਾ ਦੇਣ ਦੀ ਜ਼ਰੂਰਤ ਨਹੀਂ ਹੈ। ਲੰਬੇ ਸਮੇਂ ਤੱਕ ਦੇਸ਼ 'ਤੇ ਸ਼ਾਸਨ ਕਰਨ ਵਾਲੇ ਨੇਤਨਯਾਹੂ ਦੇ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।  ਦਰਅਸਲ ਬੈਂਜਾਮਿਨ ਨੇਤਨਯਾਹੂ 'ਤੇ ਹਾਲੀਵੁਡ Îਨਿਰਮਾਤਾ ਆਰਨਾਨ ਮਿਲਕੈਨ ਨਾਲ ਰਿਸ਼ਵਤ ਲੈਣ ਦਾ ਅਤੇ ਇਜ਼ਰਾਈਲ ਦੇ ਪ੍ਰਮੁੱਖ ਅਖਬਾਰ ਨੂੰ ਫਾÎÎਇਦਾ ਪਹੁੰਚਾਉਣ ਦਾ ਦੋਸ਼ ਹੈ।

ਹੋਰ ਖਬਰਾਂ »