ਮੇਰਠ, 14 ਫ਼ਰਵਰੀ (ਹ.ਬ.) : ਆਰਐਸਐਸ ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਵਿਚ ਬਦਮਾਸ਼ਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਦੋਸ਼ੀ ਪਰਵੇਜ਼ ਉਰਫ ਫਰੂ ਮੰਗਲਵਾਰ ਨੂੰ ਐਨਆਈਏ ਦੀ ਟੀਮ ਦੇ ਹੱਥੇ ਚੜ੍ਹ ਗਿਆ। ਐਨਆਈਏ ਦੇ ਨਾਲ ਏਐਸਪੀ ਕੈਂਟ ਅਤੇ ਕਰਾਈਮ ਬਰਾਂਚ ਨੇ  ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੇਰ ਰਾਤ ਤੱਕ ਪੁਲਿਸ ਅਤੇ ਐਨਆਈਏ ਦੇ ਅਧਿਕਾਰੀ ਦੋਸ਼ੀ ਕੋਲੋਂ ਪੁਛਗਿੱਛ ਕਰ ਰਹੇ ਸੀ। ਦੋਸ਼ੀ ਨੂੰ ਚੰਡੀਗੜ੍ਹ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਏਐਸਪੀ ਕੈਂਟ ਸਤਪਾਲ ਸਿੰਘ ਦੇ ਮੁਤਾਬਕ 17 ਅਕਤੂਬਰ 2017   ਨੂੰ ਲੁਧਿਆਣਾ ਵਿਚ ਆਰਐਸਐਸ ਨੇਤਾ ਰਵਿੰਦਰ ਗੋਸਾਈਂ ਦੀ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਸੀ। ਐਨਆਈਏ ਸਮੇਤ ਕਈ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਵਿਚ ਜੁਟੀਆਂ ਸਨ। ਐਨਆਈਏ ਦੀ ਪੁਛਗਿੱਛ ਵਿਚ ਗ੍ਰਿਫ਼ਤਾਰ ਬਦਮਾਸ਼ਾਂ ਨੇ ਦੱਸਿਆ ਸੀ ਕਿ ਮੇਰਠ ਵਿਚ ਪਰਵੇਜ਼ ਉਰਫ ਫਰੂ Îਨਿਵਾਸੀ ਬੁਢਾਨਾ ਗੇਟ ਕੋਤਵਾਲੀ ਨੇ ਉਨ੍ਹਾਂ ਨੂੰ ਹਥਿਆਰ ਸਪਲਾਈ ਕੀਤੇ ਸੀ। ਜਿਸ ਦੀ ਨਿਸ਼ਾਨਦੇਹੀ 'ਤੇ ਚਾਰ ਦਸੰਬਰ 2017 ਨੂੰ ਐਨਆਈਏ ਟੀਮ ਨੇ ਕੋਤਵਾਲੀ ਮੇਰਠ ਵਿਚ ਪੁਲਿਸ ਫੋਰਸ ਨੂੰ ਲੈ ਕੇ ਛਾਪਾ ਮਾਰਿਆ ਸੀ। ਇਸ ਦੌਰਾਨ ਦੋਸ਼ੀ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ ਸੀ। ਮੰਗਲਵਾਰ ਨੂੰ ਮੁਖ਼ਬਰੀ ਦੀ ਸੂਚਨਾ 'ਤੇ ਏਐਸਪੀ ਕੈਂਟ, ਕਰਾਈਮ ਬਰਾਂਚ ਅਤੇ ਐਨਆਈਏ ਟੀਮ ਨੇ ਦੋਸ਼ੀ ਪਰਵੇਜ਼ ਨੂੰ ਕੈਂਟ ਸਟੇਸ਼ਨ 'ਤੇ ਦਬੋਚ ਲਿਆ।

ਹੋਰ ਖਬਰਾਂ »

ਪੰਜਾਬ