ਮੁੰਬਈ, 14 ਫ਼ਰਵਰੀ (ਹ.ਬ.) : ਮਲਿਕਾ ਸ਼ੇਰਾਵਤ ਨੇ ਬਹੁਤ ਉਮੀਦਾਂ ਨਾਲ ਇਕ ਟਵੀਟ ਕੀਤਾ ਕਿ ਮੈਡਮ ਸੁਸ਼ਮਾ ਸਵਰਾਜ ਡੱਚ ਗੈਰ ਸਰਕਾਰੀ ਸੰਸਥਾ 'ਫਰੀ ਏ ਗਰਲ' ਦੇ ਫਾਊਂਡਰ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ। ਕਈ ਵਾਰ ਵੀਜ਼ਾ ਅਪਲਾਈ ਕਰਨ 'ਤੇ ਵੀ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਹ ਐਨਜੀਓ ਮਨੁੱਖੀ ਸਮਗਲਿੰਗ ਖ਼ਿਲਾਫ਼ ਸ਼ਾਨਦਾਰ ਕੰਮ ਕਰ ਰਹੀ ਹੈ ਕਿਰਪਾ ਕਰਕੇ ਇਸ ਦੀ ਮਦਦ ਕਰੋ। ਮਲਿਕਾ ਇਸ ਸਮੇਂ ਬਾਲ ਵੇਸ਼ਵਾਪੁਣਾ ਖ਼ਿਲਾਫ਼ ਇਕ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ। ਇਸੇ ਸਿਲਸਿਲੇ ਵਿਚ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਮਦਦ ਮੰਗੀ ਸੀ। ਮਲਿਕਾ ਸ਼ੇਰਾਵਤ ਹੁਣ ਇਕ ਗੈਰ ਸਰਕਾਰੀ ਸੰਸਥਾ ਫਰੀ ਏ ਗਰਲ ਇੰਡੀਆ ਲਈ ਕੰਮ ਕਰ ਰਹੀ ਹੈ।Î Îਇਹ ਸੰਸਥਾ ਮਨੁੱਖੀ ਵਪਾਰ ਤੇ ਬਾਲ ਵੇਸ਼ਵਾਪੁਣਾ ਖ਼ਿਲਾਫ਼ ਭਾਰਤ ਵਿਚ ਕੰਮ ਰਹੀ ਹੈ। ਮਲਿਕਾ ਨੇ ਇਸ ਸੰਸਥਾ ਲਈ ਸੁਸ਼ਮਾ ਸਵਰਾਜ ਕੋਲੋਂ ਮਦਦ ਮੰਗੀ ਹੈ। ਮਲਿਕ ਨੇ ਇਸ ਐਨਜੀਓ ਦੇ ਕੋ ਫਾਊਂਡਰ ਏਵਲਿਨ ਹੋਲਸਕਨ ਲਈ ਭਾਰਤ ਦੇ ਵੀਜ਼ੇ ਦੀ ਮੰਗ ਕੀਤੀ ਹੈ। ਮਲਿਕਾ ਮੁਤਾਬਕ ਇਨ੍ਹਾਂ ਦਾ ਬਿਨੈ ਪੱਤਰ ਕਈ ਵਾਰ ਰੱਦ  ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਫਰੀ ਏ ਗਰਲ ਐਨਜੀਓ ਬਾਲ ਜਿਨਸੀ ਸ਼ੋਸ਼ਣ ਖ਼ਿਲਾਫ਼ Îਇਕ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਇਹ ਸੰਸਥਾ ਬਾਲ ਵੇਸ਼ਵਾਪੁਣੇ ਨਾਲ ਸਬੰਧਤ ਕਾਨੂੰਨ ਨੂੰ ਵੀ ਸਖ਼ਤ ਕਰਨ ਦੀ ਮੰਗ ਕਰ ਰਹੀ ਹੈ। ਮਲਿਕਾ ਇਸ ਸੰਸਥਾ ਦੀ ਬਰਾਂਡ  ਅੰਬੈਸਡਰ ਹੈ। ਇਸ ਪ੍ਰੋਗਰਾਮ ਤਹਿਤ ਵੇਸ਼ਵਾਪੁਣੇ ਤੋਂ ਮੁਕਤ ਕਰਵਾਈਆਂ ਗਈਆਂ ਕੁੜੀਆਂ ਨੂੰ ਸਿੱਖਿਆ, ਸਿਖਲਾਈ ਤੇ ਸਹਾਰਾ ਦਿੱਤਾ ਜਾਂਦਾ ਹੈ। ਮਲਿਕਾ ਨੇ ਕਿਹਾ ਕਿ ਉਹ ਇਸ ਮੁੱਦੇ ਨਾਲ ਦਿਲ ਤੋਂ ਜੁੜੀ ਹੋਈ ਹੈ ਤੇ ਚਾਹੁੰਦੀ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰਨ। ਮਲਿਕਾ ਨੇ ਅਪਣੇ ਟਵੀਟ ਵਿਚ ਕਿਹਾ ਕਿ ਉਸ ਨੂੰ ਸੁਸ਼ਮਾ ਸਵਰਾਜ ਦੇ ਜਵਾਬ ਦੀ ਉਡੀਕ ਰਹੇਗੀ।

ਹੋਰ ਖਬਰਾਂ »