ਮਾਸਕੋ, 14 ਫ਼ਰਵਰੀ (ਹ.ਬ.) : ਦੁਨੀਆ ਦੇ ਕਈ ਦੇਸ਼ਾਂ ਵਿਚ ਹੈਕਿੰਗ ਦੇ ਦੋਸ਼ਾਂ ਵਿਚ ਘਿਰੇ ਰੂਸ ਨੇ ਆਪਣੇ ਆਪ ਨੂੰ ਇਸ ਤੋਂ ਪੀੜਤ ਦੱਸਿਆ ਹੈ। ਰੂਸ ਨੇ ਕਿਹਾ ਕਿ ਹੈਕਰਾਂ ਨੇ ਇਸ ਦੇ ਕਈ ਬੈਂਕਾਂ ਨੂੰ ਨਿਸ਼ਾਨਾ ਬਣਾ ਕੇ ਇਕ ਅਰਬ ਰੂਬਲ ਕਰੀਬ 111 ਕਰੋੜ ਰੁਪਏ ਉਡਾ ਲਏ। ਰੂਸ ਸਮਰਥਕ ਹੈਕਰਾਂ 'ਤੇ ਅਮਰੀਕਾ ਤੇ ਯੂਰਪ ਵਿਚ ਕਈ ਸਾਈਬਰ ਹਮਲੇ ਕਰਨ ਦੇ ਦੋਸ਼ ਲੱਗੇ ਹਨ। ਇਸ ਵਿਚ ਰੂਸ ਦੀ ਭੂਮਿਕਾ ਨੂੰ ਲੈ ਕੇ ਇਨ੍ਹਾਂ ਦੇਸ਼ਾਂ ਵਿਚ ਜਾਂਚ ਕੀਤੀ ਜਾ ਰਹੀ ਹੈ। ਰੂਸ ਨੇ ਹਾਲਾਂਕਿ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਇਸ ਲਈ ਰੂਸ ਦੇ ਅਧਿਕਾਰੀ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਵੀ ਸਾਈਬਰ ਹਮਲੇ ਤੋਂ ਪ੍ਰਭਾਵਤ ਹੈ ਤੇ ਇਸ ਨਾਲ ਨਜਿੱਠਣ ਲਈ ਉਹ ਵੀ ਕੋਸ਼ਿਸ਼ ਕਰ ਰਿਹਾ ਹੈ। ਰੂਸ ਦੇ ਸੈਂਟਰਲ ਬੈਂਕ ਦੇ ਡਿਪਟੀ ਗਵਰਨਰ ਦਮਿਤਰੀ ਸਕੋਬੇਲਕਿਨ ਨੇ ਰੂਸ ਦੇ ਇਕ ਸ਼ਹਿਰ ਵਿਚ Îਇਕ ਸੁਰੱਖਿਆ ਸੰਮੇਲਨ ਦੌਰਾਨ ਕਿਹਾ ਕਿ ਪਿਛਲੇ ਸਾਲ ਕੋਬਾਲਟ ਸਟ੍ਰਾਇਕ ਸਕਿਓਰਿਟੀ ਟੈਸਟਿੰਗ ਰਾਹੀਂ 21 ਸਾਈਬਰ ਹਮਲੇ ਕੀਤੇ ਗਏ।  ਇਨ੍ਹਾਂ ਹਮਲਿਆਂ ਵਿਚ 240 ਕਰੈਡਿਟ ਆਰਗੇਨਾਈਜੇਸ਼ਨ ਨੂੰ Îਨਿਸ਼ਾਨਾ ਬਣਾਇਆ ਗਿਆ। ਇਸ ਰਾਹੀਂ ਕਰੀਬ Îਇਕ ਅਰਬ ਰੂਬਲ ਤੋਂ ਜ਼ਿਆਦਾ ਦੀ ਚੋਰੀ ਕੀਤੀ ਞਈ। ਕੋਬਾਲਟ ਸਟਰਾਇਕ ਇਕ ਤਰ੍ਹਾਂ ਦਾ ਸਕਿਓਰਿਟੀ ਟੂਲ ਹੈ। ਪਰ ਹੈਕਰ ਰੂਸ ਦੇ ਯੂਰਪ ਦੇ ਬੈਂਕਾਂ 'ਤੇ ਹਮਲੇ ਕਰਨ ਵਿਚ ਇਸ ਦੀ ਵਰਤੋਂ ਕਰ ਰਹੇ ਹਨ।

ਹੋਰ ਖਬਰਾਂ »