6 ਕੈਬਨਿਟ ਮੰਤਰੀਆਂ ਸਮੇਤ ਵਫ਼ਦ 16 ਫ਼ਰਵਰੀ ਨੂੰ ਹੋਵੇਗਾ ਰਵਾਨਾ

14 ਐਮ.ਪੀ. ਭਾਰਤ ਪੁੱਜਣ ਮਗਰੋਂ ਵਫ਼ਦ ਵਿਚ ਸ਼ਾਮਲ ਹੋਣਗੇ
ਕੈਨੇਡਾ ਅਤੇ ਭਾਰਤ ਦਰਮਿਆਨ ਕਾਰੋਬਾਰੀ ਰਿਸ਼ਤੇ ਹੋਣਗੇ ਮਜ਼ਬੂਤ
ਔਟਵਾ, 14 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਜਾ ਰਹੇ ਵਫ਼ਦ ਵਿਚ ਪੰਜਾਬੀਆਂ ਦੀ ਭਰਮਾਰ ਹੋਵੇਗੀ। ਸਿਰਫ਼ ਸਿਆਸਤਦਾਨਾਂ ਦੇ ਮਾਮਲੇ ਵਿਚ ਹੀ ਨਹੀਂ ਮੀਡੀਆ ਨਾਲ ਸਬੰਧਤ ਸ਼ਖਸੀਅਤਾਂ ਵਿਚ ਵੀ ਕਈ ਪੰਜਾਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਨੇਡਾ ਅਤੇ ਭਾਰਤ ਦਰਮਿਆਨ ਕਾਰੋਬਾਰੀ ਰਿਸ਼ਤਿਆਂ ਨੂੰ ਹੋਰ ਗੂੜ•ਾ ਕਰਨ ਵਿਚ ਇਹ ਦੌਰਾ ਅਹਿਮ ਭੂਮਿਕਾ ਅਦਾ ਕਰੇਗਾ।
ਭਾਰਤ ਫੇਰੀ ਨਾਲ ਸਬੰਧਤ ਪ੍ਰੋਗਰਾਮ ਨੂੰ ਹਾਲ ਹੀ ਵਿਚ ਅੰਤਮ ਰੂਪ ਦੇ ਦਿਤਾ ਗਿਆ ਜਿਸ ਮੁਤਾਬਕ ਟਰੂਡੋ ਦੀ ਅਗਵਾਈ ਹੇਠ ਕੈਨੇਡੀਅਨ ਵਫ਼ਦ 16 ਫ਼ਰਵਰੀ ਨੂੰ ਔਟਵਾ ਤੋਂ ਰਵਾਨਾ ਹੋਵੇਗਾ। ਵਫ਼ਦ ਵਿਚ 6 ਕੈਬਨਿਟ ਮੰਤਰੀ ਹੋਣਗੇ ਜਿਨ•ਾਂ ਵਿਚੋਂ ਚਾਰ ਪੰਜਾਬੀ ਮੂਲ ਦੇ ਹਨ। 14 ਪਾਰਲੀਮੈਂਟ ਮੈਂਬਰ ਵੱਖਰੇ ਤੌਰ 'ਤੇ ਭਾਰਤ ਪੁੱਜਣ ਮਗਰੋਂ ਵਫ਼ਦ ਵਿਚ ਸ਼ਾਮਲ ਹੋਣਗੇ ਅਤੇ ਇਨ•ਾਂ ਵਿਚੋਂ 12 ਪੰਜਾਬੀ ਮੂਲ ਦੇ ਹਨ।  ਕੈਬਨਿਟ ਮੰਤਰੀਆਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਇਨਫ਼ਰਾਸਟ੍ਰਕਚਰ ਮੰਤਰੀ ਅਮਰਜੀਤ ਸਿੰਘ ਸੋਹੀ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗੜ ਸ਼ਾਮਲ ਹਨ ਜਦਕਿ ਪਾਰਲੀਮੈਂਟ ਮੈਂਬਰਾਂ ਵਿਚ ਪ੍ਰਮੁੱਖ ਤੌਰ 'ਤੇ ਸੋਨੀਆ ਸਿੱਧੂ, ਜਤੀ ਸਿੱਧੂ, ਰੂਬੀ ਸਹੋਤਾ, ਰਾਜ ਗਰੇਵਾਲ, ਕਮਲ ਖੇੜਾ, ਅੰਜੂ ਢਿੱਲੋਂ, ਗਗਨ ਸਿਕੰਦ, ਰਮੇਸ਼ ਸੰਘਾ ਅਤੇ ਰਾਜ ਸੈਣੀ ਦੇ ਨਾਂ ਲਏ ਜਾ ਸਕਦੇ ਹਨ।
ਕੈਨੇਡੀਅਨ ਵਫ਼ਦ 17 ਫ਼ਰਵਰੀ ਨੂੰ ਦਿੱਲੀ ਪੁੱਜੇਗਾ ਜਿਥੇ ਭਾਰਤ ਸਰਕਾਰ ਵੱਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਜਸਟਿਨ ਟਰੂਡੋ 18 ਫ਼ਰਵਰੀ ਨੂੰ ਤਾਜ ਮਹਿਲ ਵੇਖਣ ਜਾਣਗੇ ਜਦਕਿ 19 ਫ਼ਰਵਰੀ ਨੂੰ ਅਹਿਮਦਾਬਾਦ ਵਿਖੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। 20 ਫ਼ਰਵਰੀ ਨੂੰ ਟਰੂਡੋ ਮੁੰਬਈ ਜਾਣਗੇ ਜਿਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ ਇਲਾਵਾ ਬਾਲੀਵੁੱਡ ਸ਼ਖਸੀਅਤਾਂ ਨਾਲ ਮੁਲਾਕਾਤ ਕਰਨਗੇ।
ਪੰਜਾਬੀ ਮੂਲ ਦੇ ਕੈਬਨਿਟ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ 21 ਫ਼ਰਵਰੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਜਦਕਿ 22 ਫ਼ਰਵਰੀ ਨੂੰ ਦਿੱਲੀ ਦੀ ਜਾਮਾ ਮਸਜਿਦ 'ਚ ਇਬਾਦਤ ਕਰਨਗੇ। ਇਸੇ ਦਿਨ ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਟਰੂਡੋ ਦੇ ਮਾਣ ਵਿਚ ਰਿਸੈਪਸ਼ਨ ਦਿਤੀ ਜਾਵੇਗੀ ਜਿਸ ਵਿਚ ਇਕ ਹਜ਼ਾਰ ਤੋਂ ਵੱਧ ਵੀ.ਆਈ.ਪੀਜ਼ ਸ਼ਾਮਲ ਹੋਣ ਦੀ ਉਮੀਦ ਹੈ। 23 ਫ਼ਰਵਰੀ ਨੂੰ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੁਲਾਕਾਤ ਹੋਵੇਗੀ ਅਤੇ ਵੱਖ ਵੱਖ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ। ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਜਸਟਿਨ ਟਰੂਡੋ 24 ਫ਼ਰਵਰੀ ਨੂੰ ਇਕ ਯੂਥ ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਟਰੂਡੋ ਵੱਲੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
ਟਰੂਡੋ ਦੇ ਦੌਰੇ ਤੋਂ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਬੇਹੱਦ ਉਮੀਦਾਂ ਹਨ ਕਿ ਉਨ•ਾਂ ਦੇ ਜੱਦੀ ਸੂਬੇ ਨੂੰ ਫ਼ਾਇਦਾ ਹੋਵੇਗਾ। ਭਾਰਤ ਵਿਚ ਕੈਨੇਡਾ ਦੇ ਸਫ਼ੀਰ ਨਾਦਿਰ ਪਟੇਲ ਵੱਲੋਂ ਜਸਟਿਨ ਟਰੂਡੋ ਦੀ ਫ਼ੇਰੀ ਦੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ 2019 ਵਿਚ ਕੈਨੇਡਾ ਅਤੇ ਭਾਰਤ ਦੋਹਾਂ ਮੁਲਕਾਂ ਵਿਚ ਆਮ ਚੋਣਾਂ ਹੋਣੀਆਂ ਹਨ। ਕੈਨੇਡਾ ਵਿਚ ਪੰਜਾਬੀਆਂ ਵੱਡੀ ਗਿਣਤੀ ਵਿਚ ਮੌਜੂਦਗੀ ਨੂੰ ਵੇਖਦਿਆਂ ਜਸਟਿਨ ਟਰੂਡੋ ਦੇ ਫ਼ੇਰੀ ਨੂੰ ਪੰਜਾਬੀ ਕਮਿਊਨਿਟੀ ਦੇ ਦਿਲ ਦੀਆਂ ਡੂੰਘਾਈਆਂ ਵਿਚ ਪੁੱਜਣ ਦੀ ਕੋਸ਼ਿਸ਼ ਵੀ ਮੰਨਿਆ ਜਾ ਜਾ ਸਕਦਾ ਹੈ।

ਹੋਰ ਖਬਰਾਂ »

ਕੈਨੇਡਾ