ਬ੍ਰਾਸੀਲੀਆ, 19 ਫ਼ਰਵਰੀ (ਹ.ਬ.) : ਬਰਾਜ਼ੀਲ ਵਿਚ ਪਰਿਵਾਰ ਵਾਲਿਆਂ ਨੇ ਇਕ ਮਹਿਲਾ ਨੂੰ ਗਲਤੀ ਨਾਲ ਮਰਿਆ ਸਮਝ ਕੇ ਦਫਨ ਕਰ ਦਿੱਤਾ। ਮਹਿਲਾ 11 ਦਿਨ ਤੱਕ ਕਬਰ ਤੋÎਂ ਨਿਕਲਣ ਦੇ ਲਈ ਕੋਸ਼ਿਸ਼ ਕਰਦੀ ਰਹੀ। ਆਸ ਪਾਸ ਦੇ ਲੋਕਾਂ ਨੇ ਕਬਰ ਤੋਂ ਆਵਾਜ਼ ਸੁਣ ਕੇ ਪਰਿਵਾਰ ਵਾਲਿਆਂ ਨੂੰ ਦੱਸਿਆ। ਕਬਰ ਪੁੱਟੀ ਗਈ ਲੇਕਿਨ ਤਦ ਤੱਕ ਮਹਿਲਾ ਮਰ ਚੁੱਕੀ ਸੀ। ਤਾਬੂਤ ਵਿਚ ਹਰ ਪਾਸੇ ਔਰਤ ਦੇ ਜ਼ਿੰਦਾ ਹੋਣ ਦੇ ਸਬੂਤ ਸਨ।  ਉਸ ਦੇ ਸਿਰ ਅਤੇ ਹੱਥਾਂ ਵਿਚ ਸੱਟਾਂ ਦੇ ਨਿਸ਼ਾਨ ਮਿਲੇ ਸੀ ਅਤੇ ਤਾਬੂਤ ਵਿਚ ਖੂਨ ਲੱਗਿਆ ਸੀ। ਉਸ ਨੇ ਤਾਬੂਤ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਤਾਬੂਤ ਦੀ ਕਿੱਲ ਵੀ ਢਿੱਲੀ ਪੈ ਗਈ ਸੀ।
ਸਥਾਨਕ ਨਿਵਾਸੀ ਫਰਾਂਸਿਸਕੋ ਨੇ ਦੱਸਿਆ, ਰਿਸਾਚੋ ਦਾ ਨੇਵੇਸ ਵਿਚ ਰਹਿਣ ਵਾਲੀ 37 ਸਾਲ ਦੀ ਰੋਜਾਂਗੇਲਾ ਅਲਮੇਂਡਾ ਦਾ ਸਾਂਤੋ ਦੇ ਪਰਿਵਾਰ ਵਾਲਿਆਂ ਨੇ ਸਮਝਿਆ ਕਿ ਉਸ ਦੀ ਮੌਤ ਹੋ ਗਈ। 28 ਜਨਵਰੀ ਨੂੰ ਰੋਜਾਂਗੇਲਾ ਨੂੰ ਲੱਕੜੀ ਦੇ ਤਾਬੂਤ ਵਿਚ ਬੰਦ ਕਰਕੇ ਸੀਮਿੰਟ ਦੀ ਕਬਰ ਵਿਚ ਦਫ਼ਨਾ ਦਿੱਤਾ ਗਿਆ। 9 ਫਰਵਰੀ ਨੂੰ ਕਬਰ ਦੇ ਕੋਲ ਖੇਡ ਰਹੇ ਬੱਚਿਆਂ ਨੇ ਉਸ ਵਿਚੋਂ ਆਵਾਜ਼ ਆਉਂਦੀ ਸੁਣੀ। ਬੱਚਿਆਂ ਨੇ ਉਥੇ ਰਹਿਣ ਵਾਲੀ ਨਤਾਲਿਨਾ ਨੂੰ ਦੱਸਿਆ। ਨਤਾਲਿਨਾ ਮੁਤਾਬਕ ਪਹਿਲਾਂ ਤਾਂ ਉਨ੍ਹਾਂ ਲੱਗਾ ਕਿ ਬੱਚੇ ਮਜ਼ਾਕ ਕਰ ਰਹੇ ਹਨ ਪਰ ਜਦ ਉਹ ਕਬਰ ਦੇ ਕੋਲ ਗਈ ਤਾਂ ਉਨ੍ਹਾਂ ਨੇ ਦੋ ਵਾਰ ਆਵਾਜ਼ ਸੁਣੀ। ਫੇਰ ਇਹ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਰੋਜਾਂਗੇਲਾ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਕਬਰ ਵਿਚ ਜ਼ਿੰਦਾ ਹੋਣ ਦੀ ਸੂਚਨਾ ਦਿੱਤੀ। ਕਬਰ ਪੁੱਟੀ ਗਈ ਲੇਕਿਨ ਤੱਕ ਦੇਰ ਹੋ ਚੁੱਕੀ ਸੀ।

ਹੋਰ ਖਬਰਾਂ »