ਆਪਣੇ ਵਿਰੁੱਧ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 19 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਇੰਟਰਨੈੱਟ ’ਤੇ ਪ੍ਰਸਿੱਧੀ ਖੱਟਣ ਵਾਲੀ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਆਪਣੇ ਵਿਰੁੱਧ ਦਰਜ ਮਾਮਲਿਆਂ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਕੇਰਲ ਦੀ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਉਸ ਨੇ ਖੁਦਮੁਖਤਿਆਰੀ ਅਤੇ ਵਪਾਰ ਦੀ ਸੁਤੰਤਰਤਾ ਦੇ ਮੌਲਿਕ ਅਧਿਕਾਰ ਦਾ ਹਵਾਲਾ ਦਿੱਤਾ ਹੈ।

ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਕਿਹਾ ਹੈ ਕਿ ‘ਓਰੂ ਓਦਾਰ ਲਵ’ ਦੇ ਗੀਤ ਦੇ ਗ਼ਲਤ ਅਨੁਵਾਦ ਨੂੰ ਆਧਾਰ ਬਣਾ ਕੇ ਕੁਝ ਲੋਕਾਂ ਨੇ ਕੇਸ ਦਰਜ ਕਰਵਾਏ ਹਨ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਗੈਰ ਮਲਿਆਲਮ ਭਾਸ਼ੀ ਦੂਜੇ ਰਾਜਾਂ ਵਿੱਚ ਵੀ ਅਜਿਹੇ ਕੇਸ ਦਰਜ ਹੋ ਸਕਦੇ ਹਨ। ਪ੍ਰਿਆ ਨੇ ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗੀ ਕੀਤੀ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਦਾ ਗੀਤ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਦੇ ਵਿਚਕਾਰ ਪ੍ਰੇਮ ਨੂੰ ਲੈ ਕੇ ਕੇਰਲ ਦੇ ਮਾਲਾਬਾਰ ਇਲਾਕੇ ਵਿੱਚ ਮੁਸਲਿਮ ਇਲਾਕੇ ਵਿੱਚ ਪ੍ਰਚੱਲਿਤ ਹੈ। ਇਸ ਨੂੰ ਸ਼ਿਕਾਇਤਕਰਤਾ ਨੇ ਗ਼ਲਤ ਢੰਗ ਨਾਲ ਲਿਆ ਹੈ। ਕੁਝ ਦਿਨ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਵਿਰੁੱਧ ਇੱਕ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪ੍ਰਿਆ ਦਾ ਜਨਮ ਤ੍ਰਿਸ਼ੂਰ (ਕੇਰਲ) ਵਿੱਚ ਹੋਇਆ ਸੀ। ਰਾਤੋ-ਰਾਤ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪ੍ਰਸਿੱਧੀ ਖੱਟਣ ਵਾਲੀ ਪ੍ਰਿਆ ਫਿਲਹਾਲ ਤ੍ਰਿਸ਼ੂਰ ਦੇ ਵਿਮਲਾ ਕਾਲਜ ਵਿੱਚ ਬੀ-ਕਾਮ ਫਸਟ ਈਅਰ ਦੀ ਵਿਦਿਆਰਥਣ ਹੈ। ‘ਓਰੂ ਓਦਾਰ ਲਵ’ ਵਿੱਚ ਪ੍ਰਿਆ ਵਿਦਿਆਰਥਣ ਦੀ ਭੂਮਿਕਾ ਨਿਭਾ ਰਹੀ ਹੈ।  

ਹੋਰ ਖਬਰਾਂ »