ਲੋਵਾ, 20 ਫ਼ਰਵਰੀ (ਹ.ਬ.) : ਵੈਲੇਨਟਾਈਨ ਡੇ 'ਤੇ ਹਰ ਪ੍ਰੇਮੀ ਜੋੜੇ ਨੇ Îਇੱਕ-ਦੂਜੇ ਨੂੰ ਗਿਫ਼ਟ ਦੇ ਕੇ ਪਿਆਰ ਜਤਾਇਆ ਹੋਵੇਗਾ। ਅਜਿਹੀ ਗਿਫਟ ਅਮਰੀਕਾ ਦੀ ਇੱਕ ਔਰਤ ਨੂੰ ਉਸ ਦੇ ਪਤੀ ਨੇ ਦਿੱਤਾ ਸੀ, ਹਾਲਾਂਕਿ ਉਸ ਨਾਲ ਉਹ ਬਿਲਕੁਲ ਵੀ ਖੁਸ਼ ਨਹੀਂ ਸੀ। ਪ੍ਰੰਤੂ ਅੱਜ ਉਸੇ ਗਿਫਟ ਨੇ ਉਸ ਨੂੰ ਕਰੀਬ 64 ਲੱਖ ਰੁਪਏ ਦੀ ਲਾਟਰੀ ਲਗਵਾ ਦਿੱਤੀ ਹੈ।
ਅਮਰੀਕਾ ਦੇ ਲੋਵਾ ਦੀ ਰਹਿਣ ਵਾਲੀ ਸਿੰਥੀਆ ਹੋਮਸ ਨੂੰ ਉਨ੍ਹਾਂ ਦੇ ਪਤੀ ਨੇ ਦਸ ਡਾਲਰ (ਕਰੀਬ 640 ਰੁਪਏ) ਦੀ ਕੀਮਤ ਦਾ ਇਕ ਲਾਟਰੀ Îਟਿਕਟ ਗਿਫ਼ਟ ਕੀਤਾ ਸੀ। ਗਿਫ਼ਟ ਰਾਹੀਂ ਹੋਮਸ ਉਸ ਸਮੇਂ ਇੰਨਾ ਖੁਸ਼ ਨਹੀਂ ਹੋਈ ਸੀ ਪ੍ਰੰਤੂ ਅੱਜ ਉਸ ਨੇ ਉਨ੍ਹਾਂ 1 ਲੱਖ ਡਾਲਰ, ਤਕਰੀਬਨ 64 ਲੰਖ ਰੁਪਏ ਦੀ ਲਾਟਰੀ ਲਗਵਾ ਦਿੱਤੀ।  54 ਸਾਲਾ ਸਿੰਥੀਆ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ Îਇਹ ਗਿਫ਼ਟ ਦਿੱਤਾ ਸੀ, ਜਿਸ ਨੂੰ ਦੇਖ ਕੇ ਮੈਂ ਜ਼ਿਆਦਾ ਖੁਸ਼ ਨਹੀਂ ਸੀ। ਬਾਅਦ ਵਿਚ ਮੈਂ ਇਸ ਟਿਕਟ ਨੂੰ ਸਕਰੈਚ ਕੀਤਾ ਤਾਂ ਪਤਾ ਚਲਿਆ ਕਿ ਮੇਰੀ 1 ਲੱਖ ਡਾਲਰ ਦੀ ਲਾਟਰੀ ਲੱਗੀ ਹੈ।
ਸਿੰਥੀਆਂ ਦੇ ਪਤੀ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਉਹ ਜਿੱਤੇਗੀ। ਹਾਲਾਂਕਿ ਮੇਰਾ ਅਨੁਮਾਨ 100 ਡਾਲਰ ਦੀ ਲਾਟਰੀ ਦਾ ਸੀ, 1 ਲੱਖ ਡਾਲਰ ਦੇ ਬਾਰੇ ਤਾਂ ਸੋਚਿਆ ਵੀ ਨਹੀਂ ਸੀ। ਸਿੰਥੀਆਂ ਨੇ ਦੱਸਿਆ ਕਿ ਮੈਨੂੰ ਖੁਦ 'ਤੇ  ਭਰੋਸਾ ਨਹੀਂ ਹੋ ਰਿਹਾ ਸੀ, ਇਸ ਲਈ ਮੈਂ ਵੈਲੇਨਟਾਈਨ ਦੇ ਅਗਲੇ ਦਿਨ ਖੁਦ ਲਾਟਰੀ ਦੇ ਹੈਡਕੁਆਰਟਰਜ਼ ਗਈ ਸੀ। ਉਹ ਹੁਣ ਇਸ ਪੈਸੇ ਨੂੰ ਘਰ ਤੇ ਕਾਰ ਲੈਣ ਵਿਚ ਖ਼ਰਚ ਕਰੇਗੀ।
 

ਹੋਰ ਖਬਰਾਂ »