ਵਾਸ਼ਿੰਗਟਨ, 20 ਫ਼ਰਵਰੀ (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਪਰਾ ਵਿਨਫਰੇ ਦੀ Îਨਿੰਦਾ ਕਰਦੇ ਹੋਏ ਉਨ੍ਹਾਂ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ 'ਚ ਮੁਕਾਬਲਾ ਕਰਨ ਦੀ ਚੁਣੌਤੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਵਿਨਫਰੇ ਅਸੁਰੱਖਿਆ ਦੀ ਭਾਵਨਾ ਨਾਲ ਪੀੜਤ ਹੈ। ਵਿਨਫਰੇ ਐਤਵਾਰ ਰਾਤ ਨੂੰ ਸੀਬੀਐਸ ਦੇ ਸ਼ੋਅ  '60 ਮਿੰਟਸ'  ਵਿਚ ਸ਼ਾਮਲ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਮਿਸ਼ੀਗਨ ਦੇ ਕੁਝ ਵੋਟਰਾਂ ਕੋਲੋਂ ਕੁਝ ਸਵਾਲ ਪੁੱਛੇ ਸਨ। ਉਨ੍ਹਾਂ ਵਿਚੋਂ ਕਰੀਬ ਅੱਧੇ ਲੋਕਾਂ ਨੇ  2016 ਦੇ ਰਾਸ਼ਟਰਪਤੀ ਚੋਣ ਵਿਚ ਟਰੰਪ ਦੇ ਲਈ ਵੋਟ ਕੀਤਾ ਸੀ ਅਤੇ ਬਾਕੀ ਨੇ ਨਹੀਂ। ਉਸ ਵਿਚ ਵਿਨਫਰੇ ਨੇ ਕਿਹਾ, ਡੋਨਾਲਡ ਟਰੰਪ ਦਾ ਬਤੌਰ ਰਾਸ਼ਟਰਪਤੀ ਦਾ ਇਕ ਸਾਲ ਪੂਰਾ ਹੋਇਆ। ਅਮਰੀਕੀਆਂ ਵਿਚ ਹੁਣ ਵੀ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਉਹ ਹਮੇਸ਼ਾ ਦੂਜੀ ਧਿਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਇਸ ਐਪੀਸੋਡ ਦੇ ਪ੍ਰਸਾਰਤ ਹੋਣ ਦੇ ਕੁਝ ਘੰਟੇ ਬਾਅਦ ਹੀ ਟਰੰਪ ਨੇ ਟਵੀਟ ਕਰ ਦਿੱਤਾ ਸੀ। 
ਟਰੰਪ ਨੇ ਲਿਖਿਆ, ਕੁਝ ਦੇਰ ਪਹਿਲਾਂ ਅਸੁਰੱਖਿਅਤ ਮਹਿਸੂਸ ਕਰਨ ਵਾਲੀ ਓਪਰਾ ਵਿਨਫਰੇ ਨੂੰ ਦੇਖਿਆ, ਜਿਨ੍ਹਾਂ ਨੇ 60 ਮਿੰਟਸ 'ਤੇ ਕੁਝ ਲੋਕਾਂ ਦਾ ਇੰਟਰਵਿਊ ਲਿਆ। ਉਥੇ ਉਨ੍ਹਾਂ ਨੇ ਜੋ ਸਵਾਲ ਪੁੱਛੇ ਉਹ ਪੱਖਪਾਤਪੂਰਣ ਸੀ ਤੇ ਤੱਥ ਗਲਤ। ਉਮੀਦ ਕਰਦਾ ਹਾਂ  ਓਪਰਾ ਮੁਕਾਬਲੇ (ਰਾਸ਼ਟਰਪਤੀ ਚੋਣ ਦੇ) ਦੇ ਲਈ ਮੈਦਾਨ ਵਿਚ ਉਤਰੇ ਤਾਕਿ ਉਨ੍ਹਾਂ ਦੀ ਅਸਲੀਅਤ ਖੁਲ੍ਹ ਕੇ ਸਾਹਮਣੇ ਆ ਸਕੇ ਅਤੇ ਬਾਕੀ ਸਾਰੇ ਲੋਕਾਂ ਦੀ ਹੀ ਤਰ੍ਹਾਂ ਉਨ੍ਹਾਂ ਵੀ ਹਾਰ ਦਾ ਮੂੰਹ ਦੇਖਣਾ ਪਵੇ।

ਹੋਰ ਖਬਰਾਂ »