ਖਰੜ, 20 ਫ਼ਰਵਰੀ (ਹ.ਬ.) : ਫਰੀਦਾਬਾਦ ਦੇ ਸੈਂਟਰਲ ਥਾਣੇ ਵਿਚ ਤੈਨਾਤ ਏਐਸਆਈ ਰਾਕੇਸ਼ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੂੰ 1 ਕਰੋੜ ਪੰਜ ਲੱਖ ਦੀ ਪੁਰਾਣੀ ਕਰੰਸੀ ਦੇ ਨਾਲ ਕਾਬੂ ਕੀਤਾ ਗਿਆ ਹੈ। ਪੰਜਾਬ ਅਤੇ ਰਾਜਸਥਾਨ ਪੁਲਿਸ ਨੇ ਇਕ ਸਾਂਝੇ ਆਪਰੇਸ਼ਨ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਮੋਹਾਲੀ ਤੋਂ ਕਾਬੂ ਕੀਤਾ।
ਗ੍ਰਿਫ਼ਤਾਰ ਦੋਸ਼ੀ ਰਵਿੰਦਰ ਉਰਫ ਰਵੀ ਅਤੇ ਕਪਿਲ ਹਰਿਆਣਾ ਨੰਬਰ ਦੀ ਕਰੇਟਾ ਕਾਰ ਵਿਚ ਸਵਾਰ ਸੀ। ਫੜੇ ਗਏ ਇਨ੍ਹਾਂ ਦੋਵਾਂ ਦੋਸ਼ੀਆਂ  ਨੇ ਪਿਛਲੇ ਦਿਨੀਂ ਜੈਪੁਰ ਵਿਚ ਐਕਸਿਸ ਬੈਂਕ ਦੀ ਸ਼ਾਖਾ ਵਿਚ ਲੁੱਟ ਦੀ ਕੋਸ਼ਿਸ਼ ਕੀਤੀ ਸੀ। ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਇਸ ਨੂੰ ਪੁਲਿਸ  ਦੀ ਵੱਡੀ ਸਫਲਤਾ ਦੱਸਿਆ।
ਪੁਛਗਿੱਛ ਤੋਂ ਬਾਅਦ ਉਨ੍ਹਾਂ ਦੇ ਤੀਜੇ ਸਾਥੀ ਏਐਸਆਈ ਰਾਕੇਸ਼ ਨੂੰ ਵੀ ਖਰੜ ਥਾਣਾ ਖੇਤਰ ਤੋਂ ਹੀ ਕਾਬੂ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਬੀਤੀ 5 ਫਰਵਰੀ ਨੂੰ ਜੈਪੁਰ ਵਿਚ ਐਕਸਿਸ ਬੈਂਕ  ਦੀ ਕਰੰਸੀ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਰਾਜਸਥਾਨ ਪੁਲਿਸ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾਵੇਗੀ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਦੀ ਅਟੈਚੀ ਤੋਂ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਦੀ ਗੱਥੀਆਂ ਮਿਲੀਆਂ ਹਨ।  ਗੱਥੀਆਂ ਢਾਈ ਢਾਈ ਲੱਖ ਦੀ ਬਣਾਈ ਹੋਈ ਸੀ। ਪਤਾ ਚਲਿਆ ਕਿ ਇਹ ਨੋਟ ਬਦਲਣ ਦਾ ਕਾਰੋਬਾਰ ਕਰਦੇ ਸਨ।  ਇੱਥੇ ਵੀ ਉਹ ਨੋਟ ਬਦਲਣ ਲਈ ਆਏ ਹੋਏ ਸਨ। ਪੁਲਿਸ ਤੋਂ ਪਤਾ ਚਲਿਆ ਹੈ ਕਿ ਰਵਿੰਦਰ ਜ਼ਿਆਦਾਤਰ ਸਮਾਂ ਦਿੱਲੀ ਅਤੇ ਉਸ ਦੇ ਆਸ ਪਾਸ ਹੀ ਰਹਿੰਦਾ ਹੈ। 

ਹੋਰ ਖਬਰਾਂ »