ਪਟਿਆਲਾ, 19 ਫਰਵਰੀ (ਹਮਦਰਦ ਨਿਊਜ਼ ਸਰਵਿਸ) :  ਪਟਿਆਲਾ 'ਚ ਘਣੌਰ-ਸ਼ੰਭੂ ਰੋਡ 'ਤੇ ਸਥਿਤ ਇਕ ਫੈਕਟਰੀ 'ਚ ਸੋਮਵਾਰ ਦੇਰ ਰਾਤ ਅਮੋਨੀਆ ਗੈਸ ਦਾ ਸਿਲੰਡਰ ਫਟ ਗਿਆ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ ਜਦੋਂਕਿ 11 ਲੋਕ ਜਖ਼ਮੀ ਹੋਏ ਹਨ। ਪਿੰਡ ਸੰਧਾਰਸ਼ੀ ਸਥਿਤ ਮਟਰ ਪ੍ਰੋਸੈਸਿੰਗ ਫੈਕਟਰੀ 'ਚ ਦੇਰ ਰਾਤ ਲਗਭਗ ਦੋ ਵਜੇ ਅਚਾਨਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਦੌਰਾਨ ਚਾਰ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਗੈਸ ਲੀਕ ਹੋਣ ਤੋਂ ਪਹਿਲਾਂ ਇਕ ਧਮਾਕਾ ਸੁਣਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਅਮੋਨੀਆ ਨਾਲ ਭਰਿਆ ਸਿਲੰਡਰ ਫੂਡ ਪ੍ਰੋਸੈਸਿੰਗ ਯੂਨਿਟ ਅੰਦਰ ਫਟ ਗਿਆ। ਜਿਵੇਂ ਹੀ ਨੇੜਲੇ ਲੋਕਾਂ ਨੂੰ ਧਮਾਕੇ ਦੀ ਆਵਾਜ਼ਾ ਸੁਣੀ ਲੋਕ ਘਬਰਾ ਕੇ ਉਠ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਨੇੜਲੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਂਵਾਂ 'ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਿਕ ਜ਼ਖ਼ਮੀਆਂ 'ਚ 8 ਲੋਕ ਇਸੇ ਫੈਕਟਰੀ 'ਚ ਕੰਮ ਕਰਨ ਵਾਲੇ ਹਨ ਜਦੋਂਕਿ ਬਾਕੀ ਨੇੜਲੇ ਖੇਤਰਾਂ ਤੋਂ ਹਨ।

ਹੋਰ ਖਬਰਾਂ »