ਮੁੰਬਈ, 20 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਹਫ਼ਤੇ ਦੇ ਦੌਰੇ 'ਤੇ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮੁੰਬਈ ਪੁੱਜੇ ਜਿਥੇ ਉਨ•ਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ ਕਾਰਜਕਾਰੀ ਅਫ਼ਸਰ ਸਲਿਲ ਪਾਰੇਖ, ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਦ ਜੀ ਮਹਿੰਦਰਾ ਤੇ ਜੁਬੀਲੈਂਟ ਭਾਰਤੀਆ ਗਰੁੱਪ ਦੇ ਕੋ-ਚੇਅਰਮੈਨ ਹਰੀ ਭਾਰਤੀਆ ਨਾਲ ਮੁਲਾਕਾਤ ਕੀਤੀ। ਕੈਨੇਡੀਅਨ ਪ੍ਰਧਾਨ ਮੰਤਰੀ ਅੱਜ ਕੈਨੇਡਾ-ਇੰਡੀਆ ਬਿਜ਼ਨਸ ਫੋਰਮ 'ਚ ਵੀ ਹਿੱਸਾ ਲੈਣਗੇ। ਇਸ ਮਗਰੋਂ ਸ਼ਾਮ ਨੂੰ ਟਰੂਡੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਡਰਨਾਂਡਿਸ ਨਾਲ ਵੀ ਮੁਲਾਕਾਤ ਕਰਨਗੇ।

ਹੋਰ ਖਬਰਾਂ »