ਗੈਂਗਨਿਓਂਗ, 21 ਫ਼ਰਵਰੀ (ਹ.ਬ.) : ਸਰਦ ਰੁੱਤ ਓਲਪਿੰਕ ਵਿਚ ਮੰਗਲਵਾਰ ਨੂੰ ਫਿਗਰ ਸਕੇਟਿੰਗ ਆਇਸ ਡਾਂਸ ਪ੍ਰਤੀਯੋਗਤਾ ਵਿਚ ਕੈਨੇਡਾ ਦੀ ਟੇਸਾ ਵਿਰਚੂ ਤੇ ਕਸਾਟ ਮੇਅਰ ਦੀ ਜੋੜੀ ਨੇ ਵਿਸ਼ਵ ਕੀਰਤੀਮਾਨ ਸਥਾਪਤ ਕਰਦਿਆਂ ਸੋਨ ਤਮਗੇ 'ਤੇ ਕਬਜ਼ਾ ਕੀਤਾ। ਕੁਆਲੀਫਾਇੰਗ ਮੁਕਾਬਲੇ ਵਿਚ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਵਿਰਚੂ ਤੇ ਮੇਅਰ ਨੇ 20507 ਦਾ ਸਕੋਰ ਬਣਾ ਕੇ ਓਲੰਪਿਕ ਵਿਚ ਅਪਣਾ ਦੂਜਾ ਸੋਨ ਤਗਮਾ ਹਾਸਲ ਕੀਤਾ। 2010 ਦੀ ਚੈਂਪੀਅਨ ਜੋੜੀ ਨੇ ਸੋਮਵਾਰ ਨੂੰ ਸ਼ਾਟ ਡਾਂਸ ਮੁਕਾਬਲੇ ਵਿਚ 83.67 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਸੀ। ਕਾਸਈ ਸ਼ਾਰਪੇ ਨੇ ਕੈਨੇਡਾ ਨੂੰ ਫਰੀਸਟਾਈਲ ਸਕਾਇੰਗ ਦੀ ਮਹਿਲਾ ਹਾਫਪਾਈਪ ਮੁਕਾਬਲੇ ਵਿਚ ਸੁਨਹਿਰੀ ਸਫਲਤਾ ਦਿਵਾਈ ਹੈ। ਫਾਈਨਲਜ਼ ਦੇ ਪਹਿਲੇ ਰਾਊਂਡ ਵਿਚ ਸ਼ਾਰਪੇ ਨੇ 94.40 ਦਾ ਸਕੋਰ ਬਣਾਇਆ ਸੀ ਜਦੋਂ ਕਿ ਦੂਜੇ ਵਿਚ ਉਨ੍ਹਾਂ ਨੇ 95.80 ਦਾ ਸਕੋਰ ਬਣਾਇਆ। ਤੀਜੇ ਤੇ ਆਖਰੀ ਰਾਊਂਡ ਵਿਚ ਉਹ 42.00 ਦਾ ਸਕੋਰ ਹੀ ਬਣਾ ਸਕੀ। ਦੂਜੇ ਪਾਸੇ ਪੁਰਸ਼ ਆਇਸ ਹਾਕੀ ਵਿਚ ਨਾਰਵੇ ਨੇ ਸਲੋਵੇਲੀਆ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਓਲੰਪਿਕ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਨਾਰਵੇ ਨੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਜਦ ਕਿ 1994 ਤੋਂ ਬਾਅਦ ਇਸ ਆਯੋਜਨ ਵਿਚ ਉਸ ਦੀ Îਇਹ ਪਹਿਲੀ ਜਿੱਤ ਹੈ।
 

ਹੋਰ ਖਬਰਾਂ »