ਲੀਮਾ, 22 ਫ਼ਰਵਰੀ (ਹ.ਬ.) : ਦੱਖਣੀ ਪੇਰੂ ਵਿਚ ਪਨਾਮੇਰਿਕੀਅਨ ਰੋਡ 'ਤੇ ਪਹਾੜੀ ਤੋਂ ਇੱਕ ਯਾਤਰੀ ਬੱਸ 80 ਮੀਟਰ ਯਾਨੀ ਕਿ 260 ਫੁੱਟ ਥੱਲੇ ਖੱਡ ਵਿਚ ਜਾ ਡਿੱਗੀ। ਇਸ ਵਿਚ 39 ਯਾਤਰੀਆਂ ਦੀ ਮੌਤ ਹੋ ਗਈ। ਬਸ ਵਿਚ ਸਵਾਰ 17 ਯਾਤਰੀ ਜ਼ਖਮੀ ਹੋ ਗਏ। ਸਥਾਨਕ ਸਮੇਂ ਅਨੁਸਾਰ ਹਾਦਸਾ ਰਾਤ ਕਰੀਬ 1.30 ਵਜੇ ਹੋਇਆ। ਪੇਨ-ਅਮਰੀਕਨ ਹਾਈਵ 'ਤੇ ਬੱਸ ਬੇਕਾਬੂ ਹੋ ਗਈ ਸੀ। ਹਾਈਵੇ ਪੁਲਿਸ ਚੀਫ਼ ਡਿਨੋ ਨੇ ਆਰਪੀਪੀ ਰੇਡੀਓ ਨੂੰ ਦੱਸਿਆ ਕਿ ਅਜੇ Îਇਹ ਕਹਿਣਾ ਸਪਸ਼ਟ ਨਹੀਂ ਹੈ ਕਿ ਬਸ ਵਿਚ ਕਿੰਨੇ ਲੋਕ ਸਵਾਰ ਸਨ। ਰੈਕਿਊਬਾ ਦੇ ਰਾਜਪਾਲ ਯਮਿਲਾ ਨੇ ਅਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ਰੈਸਕਿਊ ਟੀਮ ਕੰਮ ਕਰ ਰਹੀ ਹੈ। ਜ਼ਖ਼ਮੀਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੈਮਾਨਾ ਸ਼ਹਿਰ ਦੇ ਹਸਪਤਾਲ ਲੈ ਜਾਇਆ ਗਿਆ ਹੈ। ਪੇਰੂ ਵਿਚ ਇਸ ਸਾਲ ਦਾ ਦੂਜਾ ਵੱਡਾ ਹਾਦਸਾ ਹੈ। ਦੋ ਜਨਵਰੀ ਨੂੰ ਕੇਂਦਰੀ ਤਟੀ ਇਲਾਕੇ ਵਿਚ ਵੀ Îਇੱਕ ਬੱਸ ਪਲਟ ਗਈ ਸੀ। ਜਿਸ ਵਿਚ 52 ਲੋਕਾਂ ਦੀ ਮੌਤ ਹੋਈ ਸੀ।

ਹੋਰ ਖਬਰਾਂ »