ਸਿੰਗਾਪੁਰ , 22 ਫ਼ਰਵਰੀ (ਹ.ਬ.) : ਭਾਰਤ ਵਿਚ ਕਈ ਲੋਕ ਪ੍ਰਧਾਨ ਮੰਤਰੀ ਕੋਲੋਂ 15 ਲੱਖ ਰੁਪਏ ਦੀ ਮੰਗ ਕਰਦੇ ਰਹਿੰਦੇ ਹਨ, ਇਨ੍ਹਾਂ ਲੋਕਾਂ ਦੇ ਹੱਥ ਬੇਸ਼ੱਕ ਨਿਰਾਸ਼ਾ ਹੱਥ ਲੱਗੀ ਹੋਵੇ ਲੇਕਿਨ ਸਿੰਗਾਪੁਰ ਦੇ ਲੋਕ ਕਿਸਮਤ ਵਾਲੇ Îਨਿਕਲੇ। ਉਥੇ ਦੀ ਸਰਕਾਰ ਨੇ 21 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ, ਯਾਨੀ ਸਾਰੇ ਲੋਕਾਂ ਨੂੰ ਕਰੀਬ 15 ਹਜ਼ਾਰ ਰੁਪਏ ਦਿੱਤੇ ਜਾਣਗੇ। ਸਿੰਗਾਪੁਰ ਵਿਚ ਜਿਨ੍ਹਾਂ ਦੀ ਸੈਲਰੀ 28,001 ਸਿੰਗਾਪੁਰ ਡਾਲਰ ਤੋਂ ਜ਼ਿਆਦਾ ਹੈ ਉਨ੍ਹਾਂ ਸਿਰਫ 10 ਹਜ਼ਾਰ ਰੁਪਏ ਮਿਲਣਗੇ ਲੇਕਿਨ ਇਸ ਤੋਂ ਘੱਟ ਵਾਲਿਆਂ ਨੂੰ 15 ਹਜ਼ਾਰ , 1,00,000 ਸਿੰਗਾਪੁਰ ਡਾਲਰ ਤੋਂ ਜ਼ਿਆਦਾ ਆਮਦਨ ਵਾਲੇ ਲੋਕਾਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ।ਅਸਲ ਵਿਚ ਭਾਰਤ 'ਚ ਆਮ ਚੋਣਾਂ ਤੋਂ ਪਹਿਲਾਂ  ਪ੍ਰਧਾਨ ਮੰਤਰੀ ਉਮੀਦਵਾਰ ਰਹੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਦਾ ਸਾਰਾ ਕਾਲਾ ਧਨ ਜੇਕਰ ਵਾਪਸ ਆ ਗਿਆ ਤਾਂ ਉਹ ਇੰਨਾ ਪੈਸਾ ਹੋਵੇਗਾ ਕਿ ਦੇਸ਼ ਦੇ ਗ਼ਰੀਬਾਂ ਦੇ ਖਾਤੇ ਵਿਚ 15 ਲੱਖ ਰੁਪਏ ਪਾਏ ਜਾ ਸਕਦੇ ਹਨ। ਇਸੇ ਕਾਰਨ ਬਾਅਦ ਵਿਚ ਲੋਕ ਸਰਕਾਰ ਕੋਲੋਂ ਪੈਸੇ ਮੰਗਦੇ ਦਿਖੇ।
ਸਿੰਗਾਪੁਰ ਵਿਚ ਵਿੱਤ ਮੰਤਰੀ ਨੇ ਸੰਸਦ ਵਿਚ ਅਪਣੇ ਬਜਟ ਭਾਸ਼ਣ ਵਿਚ ਇਹ ਐਲਾਨ ਕੀਤਾ। ਵਿੱਤ ਮੰਤਰੀ ਨੇ ਬੋਨਸ ਨੂੰ ਹਾਂਗਬਾਓ ਦੱਸਿਆ ਹੈ। ਹਾਂਗਬਾਓ Îਇਕ ਅਜਿਹਾ ਗਿਫ਼ਟ ਹੈ ਜੋ ਸਿੰਗਾਪੁਰ ਵਿਚ ਖ਼ਾਸ ਮੌਕਿਆਂ 'ਤੇ ਦਿੱਤਾ ਜਾਂਦਾ ਹੈ। ਸਿੰਗਾਪੁਰ ਦੇ ਇਕ ਚੈਨਲ ਮੁਤਾਬਕ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਇਹ ਫ਼ੈਸਲਾ ਇਸ ਗੱਲ ਨੁੰ ਦਰਸਾਉਂਦਾ ਹੈ  ਕਿ ਸਰਕਾਰ ਸਿੰਗਾਪੁਰ ਦੇ ਵਿਕਾਸ ਨਾਲ ਹੋਣ ਵਾਲੇ ਲਾਭ ਨੂੰ ਜਨਤਾ ਦੇ ਨਾਲ ਸ਼ੇਅਰ ਕਰਨ ਦੇ ਲਈ ਪ੍ਰਤੀਬੱਧ ਹੈ। ਐਸਜੀ ਬੋਨਸ ਦੀ ਲਾਗਤ ਸਰਕਾਰ ਦੇ ਲਈ 700 ਮਿਲੀਅਨ ਸਿੰਗਾਪੁਰ ਡਾਲਰ ਹੋਵੇਗੀ। ਸਾਲ 2018 ਦੇ ਅੰਤ ਤੱਕ ਕਰੀਬ 27 ਲੱਖ ਲੋਕਾਂ ਨੂੰ ਇਹ ਬੋਨਸ ਦੇ ਦਿੱਤਾ ਜਾਵੇਗਾ।

ਹੋਰ ਖਬਰਾਂ »