ਚੰਡੀਗੜ੍ਹ, 28 ਫ਼ਰਵਰੀ (ਹ.ਬ.) : ਮੱਧਪ੍ਰਦੇਸ਼ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਨਾਬਾਲਗ ਨਾਲ ਬਲਾਤਕਾਰ 'ਤੇ ਫਾਂਸੀ ਜਿਹੇ ਕੜੇ ਕਾਨੂੰਨ ਦੀ ਤਜਵੀਜ਼ ਕੀਤੀ ਹੈ। ਬੱਚੀਆਂ ਦੇ ਖ਼ਿਲਾਫ਼ ਅਪਰਾਧ ਦੀ ਸਜ਼ਾ ਹੋਰ ਸਖ਼ਤ ਕਰਨ ਦੀ ਮਤੇ 'ਤੇ ਮੰਗਲਵਾਰ ਨੂੰ ਮੀਟਿੰਗ ਵਿਚ ਕੈਬਿਨਟ ਨੇ ਮੋਹਰ ਲਗਾ ਦਿੱਤੀ। ਹੁਣ ਸੂਬੇ ਵਿਚ  12 ਸਾਲ ਤੱਕ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਘੱਟ ਤੋਂ ਘੱਟ 14 ਸਾਲ ਦੀ ਸਖ਼ਤ ਸਜ਼ਾ ਜਾਂ ਫੇਰ ਮੌਤ ਦੀ ਸਜ਼ਾ ਹੋਵੇਗੀ। ਗੈਂਗਰੇਪ 'ਤੇ 20 ਸਾਲ ਦੀ ਸਖ਼ਤ ਸਜ਼ਾ ਦੀ ਤਜਵੀਜ਼ ਕੀਤੀ ਹੈ। ਬੱਚੀਆਂ ਨਾਲ ਛੇੜਛਾੜ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੀ ਸਜ਼ਾ ਵੀ ਵਧਾ ਦਿੱਤੀ ਹੈ। ਰਾਜ ਭਰ ਵਿਚ ਪਿਛਲੇ ਦਿਨਾਂ ਵਿਚ ਇਕ ਹਫ਼ਤੇ ਵਿਚ ਸਾਹਮਣੇ ਆਈ ਰੇਪ ਦੀ ਕਈ ਘਟਨਾਵਾਂ ਕਾਰਨ ਸਰਕਾਰ ਚੌਤਰਫਾ ਦਬਾਅ ਵਿਚ ਸੀ। ਉਦੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਕੜੀ ਤਜਵੀਜ਼ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਜਿਸ ਵਿਚ 12 ਸਾਲਾ ਬੱਚੀਆਂ ਦੇ ਬਲਾਤਕਾਰ ਦੇ ਦੋਸ਼ੀਆਂ ਦੇ ਲਈ ਮੌਤ ਦੀ ਸਜ਼ਾ ਦਾ ਤਜਵੀਜ਼ ਹੋਵੇਗੀ। ਹਰਿਆਣਾ ਵਿਚ ਪੰਜ ਸਾਲਾਂ ਵਿਚ 12 ਸਾਲ ਤੋਂ ਘੱਟ ਉਮਰ ਦੀ 375 ਤੋਂ ਜ਼ਿਆਦਾ ਬੱਚੀਆਂ ਦੇ ਨਾਲ ਰੇਪ  ਹੋਇਆ। 2016 ਵਿਚ 114 ਬੇਟੀਆਂ ਦੇ ਨਾਲ ਰੇਪ ਕੀਤਾ ਗਿਆ ਜਦ ਕਿ 2015 ਵਿਚ 47, 2014 ਵਿਚ 63, 2013 ਵਿਚ 80 ਅਤੇ 2012 ਵਿਚ 73 ਬੇਟੀਆਂ ਸ਼ਿਕਾਰ ਬਣੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.