ਜੀਂਦ, 5 ਮਾਰਚ (ਹ.ਬ.) : ਝੂਠੀ ਸ਼ਾਨ ਖ਼ਾਤਰ ਹੱਤਿਆਵਾਂ ਨਹੀਂ ਰੁਕ ਰਹੀਆਂ। ਜੀਂਦ ਵਿਚ ਕੰਡੇਲ ਪਿੰਡ ਵਿਚ ਇੱਕ ਪਿਤਾ ਨੇ ਸ਼Îਨਿੱਚਰਵਾਰ ਰਾਤ ਅਪਣੀ 17 ਸਾਲਾ ਧੀ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ। ਐਤਵਾਰ ਸਵੇਰੇ ਕਰੀਬ ਅੱਠ ਵਜੇ ਉਸ ਦਾ ਸਸਕਾਰ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਚਿਖਾ ਤੋਂ ਅਸਥੀਆਂ ਚੁੱਕ ਕੇ ਜਾਂਚ ਲਈ ਭੇਜੀਆਂ ਹਨ।  ਪੁਲਿਸ ਨੇ ਪਿੰਡ ਦੇ ਸਰਪੰਚ ਅਜਮੇਰ ਸਿੰਘ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਸੁਰੇਸ਼ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।  ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਕਿਸੇ ਨੌਜਵਾਨ ਨਾਲ ਪ੍ਰੇਮ  ਸਬੰਧ ਸਨ। ਇਸੇ ਤੋਂ ਖਫ਼ਾ ਹੋ ਕੇ ਬੀਐਸਐਫ ਤੋਂ ਸੇਵਾ ਮੁਕਤ ਪਿਤਾ ਨੇ ਉਸ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ। ਡੀਐਸਪੀ ਪਵਨ ਕੁਮਾਰ ਦੇ ਅਨੁਸਾਰ ਕੰਡੇਲਾ ਪਿੰਡ Îਨਿਵਾਸੀ  ਲੜਕੀ ਦੀ ਸ਼ੱਕੀ ਹਾਲਾਤ ਵਿਚ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਚਿਖਾ ਤੋਂ ਲੜਕੀ ਦੀਆਂ ਅਸਥੀਆਂ ਚੁੱਕੀਆਂ।  ਲੜਕੀ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਮੌਤ ਜ਼ਹਿਰ ਦੇ ਪ੍ਰਭਾਵ ਨਾਲ ਹੋਈ। ਸੂਤਰਾਂ ਅਨੁਸਾਰ ਲੜਕੀ ਦੇ ਜ਼ਹਿਰ ਦੇ ਪ੍ਰਭਾਵ ਵਿਚ ਆਉਣ ਤੋਂ ਬਾਅਦ ਪਿੰਡ ਦੇ ਕੁਝ ਡਾਕਟਰਾਂ ਦੇ ਕੋਲ ਲੈ ਕੇ ਜਾਇਆ ਗਿਆ ਲੇਕਿਨ ਕਿਸੇ ਨੇ ਇਲਾਜ ਨਹੀਂ ਕੀਤਾ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਚੁੱਪ ਵੱਟ ਲਈ। ਪੁਲਿਸ ਪਿੰਡ ਵਿਚ ਪਹੁੰਚੀ ਤਾਂ ਲੋਕਾਂ ਨੇ ਦੱਸਿਆ ਕਿ ਲੜਕੀ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ 'ਤੇ ਪੁਲਿਸ ਨੇ ਬਗੈਰ ਪੋਸਟਮਾਰਟ ਕਰਵਾਏ ਸਸਕਾਰ ਕਰਨ 'ਤੇ ਸ਼ੱਕ ਜਤਾਇਆ ਅਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.