ਫਿਲੌਰ, 6 ਮਾਰਚ (ਹ.ਬ.) : ਪਿਆਰ ਨੂੰ ਦੁਨੀਆ ਦੀ ਕੋਈ ਵੀ ਸਰਹੱਦ ਨਹੀਂ ਰੋਕ ਸਕਦੀ। ਦੋ ਸਾਲ ਪਹਿਲਾਂ ਫਿਲੌਰ ਦੇ ਪਿੰਡ ਗੰਨਾ ਪਿੰਡ ਦੇ ਸ਼ਾਮ ਸੁੰਦਰ ਦਾ ਪੋਲੈਂਡ ਦੀ ਇਵੋਨਾ ਵਾਨਾ ਸਿਕ ਨਾਲ ਫੇਸਬੁੱਕ 'ਤੇ ਸੰਪਰਕ ਹੋਇਆ ਅਤੇ ਹੁਣ ਸੱਤ ਸਮੁੰਦਰ ਪਾਰ ਦੀ ਦੂਰੀ, ਅਲੱਗ ਭਾਸ਼ਾ ਅਤੇ ਰੰਗ ਰੂਪ ਦੇ ਬਾਵਜੂਦ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ।  ਦੋਵਾਂ ਦੀਆਂ ਗੱਲਾਂ ਸਮਝਣ 'ਚ ਸਹਾਰਾ ਬਣਿਆ ਗੂਗਲ ਦਾ ਟਰਾਂਸਲੇਟਰ। ਗੂਗਲ ਟਰਾਂਸਲੇਟਰ ਦੀ ਮਦਦ ਨਾਲ ਦੋਵੇਂ Îਇੱਕ ਦੂਜੇ ਨੂੰ ਮੈਸੇਜ ਭੇਜਦੇ ਸੀ। ਸ਼ਾਮ ਸੁੰਦਰ ਦਾ ਗ਼ਰੀਬ ਤਬਕੇ ਨਾਲ ਸਬੰਧ ਹਨ ਤੇ ਇਵੋਨਾ ਚੰਗੇ ਪਰਿਵਾਰ ਤੋਂ ਹੈ। ਖ਼ਾਸ ਗੱਲ ਇਹ ਹੈ ਕਿ ਦੋਵੇਂ ਹੀ ਪਹਿਲਾਂ ਤੋਂ ਵਿਆਹੁਤਾ ਹੈ ਅਤੇ ਸੰਯੁਗ ਕੁਝ ਅਜਿਹਾ ਰਿਹਾ ਕਿ ਸ਼ਾਮ ਸੁੰਦਰ ਦੀ ਪਤਨੀ ਦਾ ਦੇਹਾਂਤ ਹੋ ਗਿਆ ਅਤੇ ਇਵੋਨਾ ਨੇ ਅਪਣੇ ਪਤੀ ਨੂੰ ਤਲਾਕ ਦੇ ਦਿੱਤਾ। Îਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਸ਼ਾਮ ਸੁੰਦਰ ਦੀ ਪਤਨੀ ਦਾ ਚਾਰ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਕ ਦਸ ਸਾਲ ਦੀ ਬੇਟੀ ਹੈ। ਸ਼ਾਮ ਸੁੰਦਰ ਨੇ ਦੱਸਿਆ ਕਿ ਦਸ ਸਾਲ ਪਹਿਲਾਂ ਫੇਸਬੁੱਕ 'ਤੇ ਪੋਲੈਂਡ ਦੀ ਇਵੋਨਾ ਨੂੰ ਦੇਖਿਆ ਤਾਂ ਲੱਗਾ ਕਿ ਇਸ ਨਾਲ ਪਹਿਲਾਂ ਦਾ ਰਿਸ਼ਤਾ ਹੈ। ਦਿੱਕਤ ਇਹ ਸੀ ਕਿ ਦੋਵਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਆਉਂਦੀ ਸੀ। ਦੋਵੇਂ ਅਪਣੀ ਭਾਸ਼ਾ ਵਿਚ ਮੈਸੇਜ ਲਿਖਣ ਤੋਂ ਬਾਅਦ ਗੂਗਲ ਦੇ ਜ਼ਰੀਏ ਟਰਾਂਸਲੇਟ ਕਰਕੇ ਇਕ ਦੂਜੇ ਨੂੰ ਭੇਜਦੇ ਸਨ। ਹੌਲੀ ਹੌਲੀ ਦੋਸਤੀ ਵਧੀ ਅਤੇ ਦੋਵਾਂ ਨੇ ਇੱਕ ਦੂਜੇ ਦੇ ਦੇਸ਼, ਪਰਿਵਾਰ ਬਾਰੇ ਵਿਚ ਜਾਣਿਆ।  ਦੋ ਮਹੀਨੇ ਪਹਿਲਾਂ Îਇਵੋਨਾ ਨੇ ਵਿਆਹ ਦਾ ਪਰਪੋਜ਼ਲ ਦਿੱਤਾ। ਸ਼ਾਮ ਵਲੋਂ ਹਾਂ ਕਰਨ 'ਤੇ ਇਵੋਨਾ ਨੇ ਅਪਣੇ ਪਤੀ ਨੂੰ ਸਾਰੀ ਗੱਲ ਦੱਸੀ ਤੇ ਸਹਿਮਤੀ ਨਾਲ ਤਲਾਕ ਦੇ ਗੰਨਾ ਪਿੰਡ ਆ ਗਈ। 23 ਫਰਵਰੀ ਨੂੰ ਦੋਵਾਂ ਨੇ ਗੁਰਦੁਆਰਾ ਸਾਹਿਬ ਵਿਚ ਫੇਰੇ ਲੈ ਕੇ ਵਿਆਹ ਕਰ ਲਿਆ।  ਇਵੋਨਾ ਨੇ ਦੱਸਿਆ ਕਿ ਉਹ ਪੰਜਾਬ ਆ ਕੇ ਬਹੁਤ ਖੁਸ਼ ਹੈ। ਹੁਣ ਸ਼ਾਮ ਸੁੰਦਰ ਨੇ ਉਸ ਨੂੰ ਪੰਜਾਬੀ ਸਿਖਾਉਣ ਲਈ ਕੁਝ ਕਿਤਾਬਾਂ ਖਰੀਦਆਂ ਹਨ।
 

ਹੋਰ ਖਬਰਾਂ »