ਬਠਿੰਡਾ, 6 ਮਾਰਚ (ਹ.ਬ.) : ਪਿੰਡ ਹਰਰੰਗਪੁਰਾ ਨਿਵਾਸੀ 120 ਸਾਲਾ ਭਗਵਾਨ ਸਿੰਘ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਕੁਝ ਹੀ ਦਿਨ ਪਹਿਲਾ ਅਪਣੀ 122 ਸਾਲਾ ਪਤਨੀ ਨਾਲ ਵਿਆਹ ਦੀ 100ਵੀਂ ਵਰ੍ਹੇਗੰਢ ਮਨਾਈ ਸੀ। ਭਗਵਾਨ ਸਿੰਘ ਦਾ ਉਨ੍ਹਾਂ ਦੇ ਪਿੰਡ ਵਿਚ ਕਾਫੀ ਮਾਣ ਸਨਮਾਨ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅਰਥੀ ਫੁੱਲਾਂ ਨਾਲ ਸਜਾਈ ਗਈ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੇ ਚਾਰ ਪੀੜ੍ਹੀਆਂ ਹਨ। ਉਨ੍ਹਾਂ ਦੀਆਂ ਚਾਰ ਧੀਆਂ ਤੇ ਇੱਕ ਪੁੱਤਰ ਹੈ। ਸਭ ਤੋਂ ਵੱਡੀ ਧੀ ਦੀ ਉਮਰ 95 ਸਾਲ ਤੇ ਸਭ ਤੋਂ ਛੋਟੇ ਪੁੱਤਰ ਦੀ ਉਮਰ ਇਸ ਸਮੇਂ 55 ਸਾਲ ਦੀ ਹੈ। ਭਗਵਾਨ ਸਿੰਘ ਨੇ ਅਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਤੋਂ ਬਾਅਦ ਕਿਹਾ ਸੀ ਕਿ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਹੀ ਉਹ ਸਾਦਾ ਖਾਣਾ ਖਾਂਦੇ ਹਨ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਪਤੀ ਨਾਲ 100 ਸਾਲ ਕਿਸ ਤਰ੍ਹਾਂ ਬੀਤ ਗਏ, ਉਨ੍ਹਾਂ ਪਤਾ ਹੀ ਨਹੀਂ ਲੱਗਿਆ। ਆਧਾਰ ਕਾਰਡ 'ਤੇ ਉਨ੍ਹਾਂ ਦੀ ਜਨਮ ਮਿਤੀ 1 ਜਨਵਰੀ 1900 ਦਰਜ ਹੈ। ਜਦ ਕਿ ਉਨ੍ਹਾ ਦਾ ਕਹਿਣਾ ਸੀ ਕਿ ਉਹ 1898 ਵਿਚ ਪੈਦਾ ਹੋਏ ਸਨ।

ਹੋਰ ਖਬਰਾਂ »