ਖਰੜ, 6 ਮਾਰਚ (ਹ.ਬ.) : ਡਿਊਟੀ ਤੋਂ ਪਰਤ ਰਹੀ ਮਹਿਲਾ ਦੀ ਇਕ ਨੌਜਵਾਨ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿਚ ਉਸੇ ਚਾਕੂ ਨਾਲ ਨੌਜਵਾਨ ਨੇ ਖੁਦ 'ਤੇ ਵੀ ਕਈ ਵਾਰ ਕੀਤੇ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੜਕ 'ਤੇ ਡਿੱਗੇ ਨੌਜਵਾਨ ਤੇ ਮਹਿਲਾ ਨੂੰ ਰਾਹਗੀਰਾਂ ਨੇ ਖਰੜ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦ ਕਿ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ।  ਮ੍ਰਿਤਕ ਮਹਿਲਾ ਦੀ ਪਛਾਣ ਜਸਵੀਰ ਕੌਰ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਦੇ ਰੂਪ ਵਿਚ ਹੋਈ।
ਜਸਵਿੰਦਰ ਵਿਆਹੁਤਾ ਹੈ ਜਦ ਕਿ ਜਸਵੀਰ ਕੌਰ ਤਲਾਕਸ਼ੁਦਾ ਹੈ। ਜਸਵਿੰਦਰ ਕਈ ਮਹੀਨਿਆਂ ਤੋਂ ਜਸਵੀਰ ਨੂੰ ਵਿਆਹ ਦੇ ਲਈ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਉਸ ਨੂੰ ਪਰਪੋਜ਼ ਵੀ ਕੀਤਾ ਸੀ ਜਿਸ ਨੂੰ ਜਸਵੀਰ ਨੇ ਠੁਕਰਾ ਦਿੱਤਾ ਸੀ ਅਤੇ ਉਸ ਨੂੰ ਸ਼ਰੇਆਮ ਡਾਂਟਿਆ ਵੀ ਸੀ। ਇਸ ਕਾਰਨ ਉਸ ਦੀ ਪਿੰਡ ਵਿਚ ਬਦਨਾਮੀ ਵੀ ਹੋਈ ਸੀ ਜਿਸ ਕਾਰਨ ਉਹ ਦੁਖੀ ਸੀ। ਪੁਲਿਸ ਨੇ ਜਸਵੀਰ ਕੌਰ ਦੀ ਲਾਸ਼ ਖਰੜ ਹਸਪਤਾਲ ਵਿਚ ਰਖਵਾ ਦਿੱਤੀ ਹੈ। ਪੁਲਿਸ ਨੇ ਜਸਵਿੰਦਰ ਦੇ ਖ਼ਿਲਾਫ਼ 302 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਐਸਐਚਓ ਨੇ ਦੱਸਿਆ ਕਿ ਜਸਵੀਰ ਕੌਰ ਮੋਹਾਲੀ ਵਿਚ ਇਕ ਕੇਬਲ ਚੈਨਲ ਵਿਚ ਨੌਕਰੀ ਕਰਦੀ ਸੀ। ਜਦ ਕਿ ਦੋਸ਼ੀ ਜਸਵਿੰਦਰ ਸਿੰਘ ਖਰੜ ਦੇ ਨੇੜੇ ਰਿਆਤ ਯੂਨੀਵਰਸਿਟੀ ਵਿਚ ਕੁਕ ਦੇ ਤੌਰ 'ਤੇ ਕੰਮ ਕਰਦਾ ਹੈ।

ਹੋਰ ਖਬਰਾਂ »