ਲੁਧਿਆਣਾ, 7 ਮਾਰਚ (ਹ.ਬ.) : ਢੰਡਾਰੀ ਖੁਰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ਿਵ ਕਾਲੋਨੀ ਦੇ ਕੋਲ ਬੇਕਾਬੂ ਸੈਂਟਰੋ ਕਾਰ ਟਰੈਕ 'ਤੇ ਜਾ ਫਸੀ। ਉਦੋਂ ਹੀ ਉਸੇ ਟਰੈਕ 'ਤੇ ਟਰੇਨ ਆ ਗਈ ਅਤੇ ਇਹ ਕਾਰ ਸਵਾਰ ਗੱਡੀ ਛੱਡ ਕੇ ਫਰਾਰ ਹੋ ਗਿਆ। ਜੇਹਲਮ ਐਕਸਪ੍ਰੈਸ ਦੀ ਟੱਕਰ ਨਾਲ ਕਾਰ 50 ਮੀਟਰ ਦੂਰ ਉਸੇ ਟਰੈਕ 'ਤੇ ਜਾ ਡਿੱਗੀ। ਇੰਜਣ ਟੁੱਟ ਕੇ ਟਰੈਕ ਦੇ ਬਾਹਰ ਖੰਭੇ ਕੋਲ ਜਾ ਡਿੱਗਿਆ।  ਦੂਜੀ ਟੱਕਰ ਵਿਚ ਕਾਰ ਟਰੇਨ ਦੇ Îਇੰਜਣ ਦੇ ਥੱਲੇ ਜਾ ਫਸੀ ਅਤੇ ਕਰੀਬ 700 ਮੀਟਰ ਤੱਕ ਘੜੀਸਦੀ ਹੋਈ  ਚਲੀ ਗਈ। ਹਾਦਸਾ ਮੰਗਲਵਾਰ ਤੜਕੇ ਸਵੇਰੇ ਸਾਢੇ ਚਾਰ ਵਜੇ ਹੋਇਆ। ਹਫ਼ਤਾ ਪਹਿਲਾਂ ਖਰੀਦੀ ਕਾਰ ਡਾਕਅਰ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਜੀਆਰਪੀ ਨੇ ਕਾਰ ਚਾਲਕ ਸੁਨੀਲ ਕੁਮਾਰ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਕਾਬੂ ਕਰ ਲਿਆ। ਕਾਰ ਹਫ਼ਤੇ ਪਹਿਲਾਂ ਹੀ ਖਰੀਦੀ ਗਈ ਸੀ।

ਹੋਰ ਖਬਰਾਂ »