ਸਹੁੰ ਚੁੱਕ ਸਮਾਗਮ 'ਚ ਮੌਜੂਦ ਰਹੇ ਪ੍ਰਧਾਨ ਮੰਤਰੀ ਮੋਦੀ ਤੇ ਅਡਵਾਨੀ

ਅਗਰਤਲਾ, 9 ਮਾਰਚ (ਹਮਦਰਦ ਨਿਊਜ਼ ਸਰਵਿਸ) : ਤ੍ਰਿਪੁਰਾ 'ਚ 25 ਸਾਲਾਂ ਦੋਂ ਖੱਬੇ ਪੱਖੀਆਂ ਦੇ ਰਾਜ ਨੂੰ ਖ਼ਤਮ ਕਰਨ ਕੇ ਸੱਤਾ 'ਤੇ ਕਾਬਜ਼ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਨੇ ਅੱਜ ਹਲਫ਼ ਲਿਆ। ਪਾਰਟੀ ਦੇ ਸੂਬਾ ਪ੍ਰਧਾਨ ਬਿਪਲਬ ਦੇਬ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਹ ਪਹਿਲੀ ਵਾਰ ਹੋਇਆ ਹੈ ਕਿ ਤ੍ਰਿਪੁਰਾ 'ਚ ਕਿਸੇ ਸਰਕਾਰ ਨੇ ਇਸ ਤਰ•ਾਂ ਖੁੱਲ•ੇ ਮੈਦਾਨ 'ਚ ਸਹੁੰ ਚੁੱਕੀ ਹੋਵੇ। ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਕਈ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹੇ। ਅਗਰਤਲਾ ਹਵਾਈ ਅੱਡੇ 'ਤੇ ਬਿਪਲਬ ਦੇਬ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਸੂਬੇ ਦੇ ਮੁੱਖ ਮੰਤਰੀ ਮਾਣਿਕ ਸਰਕਾਰ, ਲਾਲ ਕ੍ਰਿਸ਼ਣ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵੀ ਸਹੁੰ ਚੁੱਕ ਸਮਾਗਮ 'ਚ ਮੌਜੂਦ ਰਹੇ। ਬਿਪਲਬ ਦੇਬ, ਜਿਸ਼ਣੁ ਦੇਵ ਵਰਮਾ ਤੋਂ ਇਲਾਵਾ ਕਈ ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਹੋਰ ਖਬਰਾਂ »