ਚੰਡੀਗੜ੍ਹ, 10 ਮਾਰਚ (ਹ.ਬ.) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸ਼ੁੱਕਰਵਾਰ ਨੂੰ ਬੁੜੈਲ ਜੇਲ੍ਹ ਦੀ ਵਿਸ਼ੇਸ਼ ਅਦਾਲਤ ਵਿਚ ਫਾਈਨਲ ਬਹਿਸ ਪੂਰੀ ਹੋ ਗਈ। ਹੁਣ 17 ਮਾਰਚ ਨੂੰ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਈ ਜਾਵੇਗੀ। ਜਗਤਾਰ ਸਿੰਘ ਤਾਰਾ ਦੀ ਸਜ਼ਾ ਮਾਮਲੇ ਵਿਚ ਬੁੜੈਲ ਜੇਲ੍ਹ ਵਿਚ ਲੱਗੀ ਵਿਸ਼ੇਸ਼ ਅਦਾਲਤ ਵਿਚ ਫਾਈਨਲ ਦਲੀਲਾਂ ਸ਼ੁਰੂ ਹੋਈਆਂ। ਇਸ ਦੌਰਾਨ ਸਰਕਾਰੀ ਵਕੀਲ ਨੇ ਅਪਣਾ ਪੱਖ ਰਖਦੇ ਹੋਏ ਬਹਿਸ ਕੀਤੀ। ਇਸ ਤੋਂ ਬਾਅਦ ਕੋਰਟ ਵਲੋਂ ਦਿੱਤੀ 9 ਤੇ 16 ਮਾਰਚ ਦੀ ਤਰੀਕ ਮੁਤਾਬਕ ਬਹਿਸ 16 ਤਰੀਕ ਨੂੰ ਵੀ ਜਾਰੀ ਰਹੇਗੀ। ਉਥੇ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨ ਨੇ ਕਿਹਾ ਕਿ 17 ਮਾਰਚ ਨੂੰ ਜਗਤਾਰ ਸਿੰਘ ਦੀ ਸਜ਼ਾ 'ਤੇ ਫ਼ੈਸਲਾ ਸੁਣਾਇਆ ਜਾਵੇਗਾ। ਪਿਛਲੀ ਸੁਣਵਾਈ ਵਿਚ ਜ਼ਿਲ੍ਹਾ ਅਦਾਲਤ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਜੇਐਸ ਸਿੱਧੂ ਦੀ ਕੋਰਟ ਵਿਚ ਤਾਰਾ  ਨੇ ਕਿਹਾ ਸੀ ਕਿ ਉਹ ਅਪਣੇ 25 ਜਨਵਰੀ ਨੂੰ ਦਿੱਤੇ ਬਿਆਨਾਂ 'ਤੇ ਹੀ ਕਾਇਮ ਹੈ।

ਹੋਰ ਖਬਰਾਂ »

ਰਾਸ਼ਟਰੀ