ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਘਰ ਦੇ ਬਾਹਰ ਦਿੱਤਾ ਧਰਨਾ

ਸ੍ਰੀਨਗਰ, 10 ਮਾਰਚ (ਹਮਦਰਦ ਨਿਊਜ਼ ਸਰਵਿਸ) :  ਐਨਸੀ ਦੇ ਜਨਰਲ ਸੈਕਟਰੀ ਅਤੇ ਐਮਐਲਏ ਖਾਨਿਆਰ ਅਲੀ ਮੁਹੰਮਦ ਸਾਗਰ ਦੀ ਅਗਵਾਈ ਵਿੱਚ ਨੈਸ਼ਨਲ ਕਾਨਫਰੰਸ (ਐਨਸੀ) ਦੇ ਵਰਕਰਾਂ ਨੇ ਹਾਲ ਵਿੱਚ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।ਪਾਰਟੀ ਵਰਕਰਾਂ ਨੇ ਐਨਸੀ ਹੈਡਕੁਆਰਟਰ ਨਵਾਬੀ ਸੁਭ ਸ੍ਰੀਨਗਰ ਤੋਂ ਰੋਸ ਮਾਰਚ ਸ਼ੁਰੂ ਕੀਤਾ ਅਤੇ ਫਿਰ ਗਵਰਨਰ ਹਾਊਸ ਰਾਜ ਭਵਨ ਸ੍ਰੀਨਗਰ ਤੋਂ ਹੁੰਦਾ ਹੋਏ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਇਸ਼ ਅੱਗੇ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵਿਰੋਧੀ ਨਾਅਰੇਬਾਜੀ ਕੀਤੀ।ਵਰਕਰਾਂ ਨੇ ਕਿਹਾ ਕਿ ਸਰਕਾਰ ਕਸ਼ਮੀਰ ਵਿੱਚ ਹੋਈਆਂ ਮੌਤਾਂ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹੈ ਅਤੇ ਉਹ ਗੂੜੀ ਨੀਂਦ ਸੂਤੀ ਪਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਅਤੇ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਸਮੇਂ ਦੀ ਬਰਬਾਦੀ ਕੀਤੇ ਹੋਏ ਜਲਦ ਤੋਂ ਜਲਦ ਕਸ਼ਮੀਰ ਦੇ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ।  
ਇਸੇ ਦੌਰਾਨ ਵਰਕਰਾਂ ਨੇ ਕਥੁਆ ਦੀ 8 ਸਾਲਾ ਆਇਫਾ ਬਾਨੋ ਦੇ ਬਲਾਤਕਾਰ ਅਤੇ ਕਤਲ ਵਿੱਚ ਹੋਈ ਦੇਰੀ ਵਿਰੁੱਧ ਵੀ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ 10 ਜਨਵਰੀ ਨੂੰ ਘਰੋਂ ਲਾਪਤਾ ਹੋਈ ਆਇਫਾ ਬਾਨੋ ਦਾ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਲਾਸ਼ 17 ਜਨਵਰੀ ਨੂੰ ਬਰਾਮਦ ਹੋਈ ਸੀ। ਐਨਸੀ ਦੇ ਬੁਲਾਰੇ ਜੁਨੈਦ ਆਜਿਮ ਮੱਟੂ ਨੇ ਕਿਹਾ ਕਿ 'ਹਿੰਦੂ ਏਕਤਾ ਮੰਚ' ਕੇਸ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਮੰਚ ਦੇ ਇਕੱਠ ਨੂੰ ਦੋ ਕੈਬਨਿਟ ਮੰਤਰੀ ਲਾਲ ਸਿੰਘ ਅਤੇ (ਪ੍ਰਕਾਸ਼) ਗੰਗਾ ਸੰਬੋਧਨ ਕਰ ਚੁੱਕੇ ਹਨ, ਜੋ ਕਿ ਮਨੁੱਖ ਦੇ ਭੇਸ ਵਿੱਚ ਜਾਨਵਰ ਦੀ ਤਰ੍ਹਾਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਜੰਮੂ ਦੇ ਮੁਸਲਿਮਾਂ ਦੀ ਏਕਤਾ ਦੇ ਸਮਥਨ ਲਈ ਕੀਤਾ ਗਿਆ ਹੈ।
 

ਹੋਰ ਖਬਰਾਂ »