ਕੋਟਾ, 10 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਰਾਜਸਥਾਨ ਦੇ ਬਾਰਨ ਜ਼ਿਲ•ੇ ਵਿਚ ਇਕ ਸ਼ਰਮਨਾਕ ਵਾਰਦਾਤ ਦੌਰਾਨ ਛੇ ਵਹਿਸ਼ੀਆਂ ਨੇ ਇਕ ਮਹਿਲਾ ਨਾਲ ਸਮੂਹਕ ਬਲਾਤਕਾਰ ਪਿੱਛੋਂ ਵੀਡੀਉ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿਤੀ। ਰਾਜਸਥਾਨ ਪੁਲਿਸ ਨੇ ਦੱਸਿਆ ਕਿ ਬਾਰਨ ਜ਼ਿਲ•ੇ ਦੇ ਮਹਿਲਾ ਥਾਣਾ ਵਿਚ 40 ਸਾਲ ਦੀ ਇਕ ਮਹਿਲਾ ਨੇ ਸਮੂਹਕ ਜਬਰ-ਜਨਾਹ ਦੀ ਰਿਪੋਰਟ ਦਰਜ ਕਰਵਾਉਂਦਿਆਂ ਦੋਸ਼ ਲਾਇਆ ਕਿ ਸਾਰੀ ਘਟਨਾ ਦੀ ਵੀਡੀਉ ਬਣਾਈ ਗਈ ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਪਾ ਦਿਤਾ ਗਿਆ। ਇਕ ਮਹੀਨਾ ਪਹਿਲਾਂ ਵਾਪਰੀ ਘਟਨਾ ਬਾਰੇ ਪੀੜਤ ਨੇ ਪਹਿਲਾਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਹੋਣ ਬਾਰੇ ਪਤਾ ਲੱਗਣ ਮਗਰੋਂ ਉਹ ਪੁਲਿਸ ਥਾਣੇ ਪੁੱਜੀ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 376 ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਛੇ ਜਣਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪਰ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਹੋਰ ਖਬਰਾਂ »