ਟੋਰਾਂਟੋ, 11 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕੇਂਦਰੀ ਬੈਂਕ ਵੱਲੋਂ 10 ਡਾਲਰ ਦਾ ਨਵਾਂ ਕਰੰਸੀ ਨੋਟ ਜਾਰੀ ਕੀਤਾ ਗਿਆ ਜਿਸ ਰਾਹੀਂ ਪਹਿਲੀ ਵਾਰ ਦੇਸ਼ ਦੀ ਕਰੰਸੀ 'ਤੇ ਕਿਸੇ ਮਹਿਲਾ ਦੀ ਤਸਵੀਰ ਛਾਪੀ ਗਈ ਹੈ। ਇਹ ਮਹਿਲਾ ਹੈ ਵਾਇਲਾ ਡਸਮੰਡ। ਵਾਇਲਾ ਡਸਮੰਡ ਜਿਨ•ਾਂ ਨੇ 72 ਸਾਲ ਪਹਿਲਾਂ ਕੈਨੇਡਾ ਵਿਚ ਨਸਲੀ ਵਿਤਕਰੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ, ਦੀ ਤਸਵੀਰ ਕਰੰਸੀ ਨੋਟ 'ਤੇ ਛਾਪ ਕੇ ਉਨ•ਾਂ ਨੂੰ ਮਾਣ-ਸਤਿਕਾਰ ਦਿਤਾ ਗਿਆ ਹੈ। ਕੈਨੇਡਾ ਸਰਕਾਰ ਨੇ ਕਰੰਸੀ ਨੋਟਾਂ 'ਤੇ ਤਸਵੀਰਾਂ ਛਾਪਣ ਲਈ ਲੋਕਾਂ ਦੀ ਰਾਏ ਮੰਗੀ ਸੀ ਅਤੇ 26 ਹਜ਼ਾਰ ਤੋਂ ਵੱਧ ਲੋਕਾਂ ਨੇ ਵਾਇਲਾ ਦੀ ਹਮਾਇਤ ਕੀਤੀ। 1946 ਵਿਚ ਵਾਇਲਾ ਨੇ ਕੈਨੇਡਾ ਦੀਆਂ ਜਨਤਕ ਥਾਵਾਂ ਗੋਰਿਆਂ ਦੇ ਬੈਠਣ ਲਈ ਰਾਖਵੀਆਂ ਰੱਖੇ ਜਾਣ ਵਿਰੁੱਧ ਆਵਾਜ਼ ਉਠਾਈ ਸੀ। ਇਥੋਂ ਸ਼ੁਰੂ ਹੋਇਆ ਅੰਦੋਲਨ ਹੌਲੀ-ਹੌਲੀ ਬੁਲੰਦ ਆਵਾਜ਼ ਬਣ ਗਿਆ ਅਤੇ ਵਾਇਲਾ ਦੀ ਮੌਤ ਤੋਂ 53 ਵਰ•ੇ ਮਗਰੋਂ ਉਨ•ਾਂ ਦੇ ਸੰਘਰਸ਼ ਨੂੰ ਪਛਾਣ ਮਿਲੀ ਹੈ।

ਹੋਰ ਖਬਰਾਂ »