ਕੋਲੰਬੋ, 11 ਮਾਰਚ (ਹਮਦਰਦ ਨਿਊਜ਼ ਸਰਵਿਸ) : ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਹਿੰਸਾ ਪ੍ਰਭਾਵਿਤ ਕੈਂਡੀ ਜ਼ਿਲ•ੇ 'ਚ ਫਿਰਕੂ ਝੜਪਾਂ ਦੀ ਜਾਂਚ ਲਈ ਇਕ ਕਮਿਸ਼ਨ ਦਾ ਗਠਨ ਕੀਤਾ। ਹਿੰਸਾ ਦੀ ਘਟਨਾ ਕਾਰਨ ਦੇਸ਼ ਵਿਆਪੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਕੈਂਡੀ ਜ਼ਿਲ•ੇ 'ਚ ਸੋਮਵਾਰ ਤੋਂ ਮੁਸਲਿਮ ਵਿਰੋਧੀ ਦੰਗਿਆਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਕਾਰੋਬਾਰੀ ਠਿਕਾਣਿਆਂ, ਘਰਾਂ ਅਤੇ ਮਸਜਿਦਾਂ ਨੂੰ ਤਬਾਹ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਸੇਵਾ ਮੁਕਤ ਜੱਜਾਂ ਵਾਲੀ ਤਿੰਨ ਮੈਂਬਰੀ ਕਮੇਟੀ ਕੈਂਡੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੀ ਜਾਂਚ ਕਰੇਗੀ ਅਤੇ ਜਾਨ ਮਾਲ ਦੇ ਨੁਕਸਾਨ ਦਾ ਮੁਲਾਂਕਣ ਕਰੇਗੀ। ਕਮੇਟੀ ਭਵਿੱਖ 'ਚ ਅਜਿਹੀਆਂ ਘਟਨਾਵਾਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਿਫਾਰਿਸ਼ ਵੀ ਕਰੇਗੀ। ਸੇਵਾ ਮੁਕਤ ਜੱਜਾਂ ਦੇ ਨਾਵਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਪੁਲਿਸ ਬੁਲਾਰੇ ਰੂਵਾਨ ਗੁਣਸ਼ੇਕਰਾ ਦੇ ਹਵਾਲੇ ਨਾਲ ਦੱਸਿਆ ਗਿਆ ਹੇ ਕਿ ਜ਼ਿਲ•ੇ 'ਚ ਕਰਫਿਊ ਸ਼ਨਿੱਚਰਵਾਰ ਸਵੇਰੇ ਹਟਾ ਲਿਆ ਗਿਆ ਹੈ। ਹਾਲਾਂਕਿ ਮੁੜ ਤੋਂ ਕਰਫਿਊ ਲਾਉਣ ਲਈ ਪ੍ਰਭਾਵਿਤ ਇਲਾਕਿਆਂ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਮਗਰੋਂ ਫੈਸਲਾ ਲਿਆ ਜਾਵੇਗਾ। ਕੈਂਡੀ 'ਚ ਚਾਰ ਮਾਰਚ ਤੋਂ ਕੁਲ 146 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ 'ਚ 135 ਲੋਕਾਂ ਨੂੰ ਹਿੰਸਾ ਲਈ ਜਦੋਂਕਿ 11 ਲੋਕਾਂ ਨੂੰ ਕਰਫਿਊ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।   

ਹੋਰ ਖਬਰਾਂ »

ਅੰਤਰਰਾਸ਼ਟਰੀ