ਚੀਨ ਦੀ ਸੰਸਦ ਨੇ ਕਾਰਜਕਾਲ ਦੀ ਸਮਾਂ ਹੱਦ ਕੀਤੀ ਖ਼ਤਮ

ਬੀਜਿੰਗ, 11 ਮਾਰਚ (ਹਮਦਰਦ ਨਿਊਜ਼ ਸਰਵਿਸ) : ਚੀਨ ਦੀ ਸੰਸਦ ਨੇ ਰਾਸ਼ਟਰਪਤੀ ਅਹੁਦੇ ਦੀ ਸਮਾਂ ਹੱਦ ਸਮਾਪਤ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਨੇ ਰਾਸ਼ਟਰਪਤੀ ਦੇ ਕਾਰਜਕਾਲ ਦੀ ਮਿਆਦ ਨੂੰ ਸੀਮਿਤ ਰੱਖਣ ਦੇ ਨਿਯਮ ਨੂੰ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਬਦਲਾਅ ਮਗਰੋਂ ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਜਦੋਂ ਤੱਕ ਚਾਹੁਣ ਉਦੋਂ ਤੱਕ ਰਾਸ਼ਟਰਪਤੀ ਅਹੁਦੇ 'ਤੇ ਕਾਬਜ਼ ਰਹਿ ਸਕਦੇ ਹਨ। ਸ਼ੀ ਜਿਨਪਿੰਗ ਨੂੰ ਮਿਲੇ ਇਸ ਅਧਿਕਾਰ ਨਾਲ ਸਾਫ਼ ਹੋ ਰਿਹਾ ਹੈ ਕਿ ਚੀਨ ਦੀ ਕੰਮਿਊਨਿਸਟ ਪਾਰਟੀ 'ਚ ਉਨ•ਾਂ ਦੀ ਪਕੜ ਕਿੰਨੀ ਮਜ਼ਬੂਤ ਹੈ। ਚੀਨ 'ਚ ਕੰਮਿਊਨਿਸਟ ਪਾਰਟੀ ਦਾ ਸਰਬਉੱਚ ਨੇਤਾ ਹੀ ਸੱਤਾ ਦੇ ਸਿਖ਼ਰ 'ਤੇ ਪੁੱਜਦਾ ਹੈ। ਸ਼ੀ ਜਿਨਪਿੰਗ 'ਤੇ ਇਸ ਤਰ•ਾਂ ਦੇ ਦੋਸ਼ ਲਗਦੇ ਰਹੇ ਹਨ ਕਿ ਉਨ•ਾਂ ਨੇ ਕੰਮਿਊਨਿਸਟ ਪਾਰਟੀ 'ਤੇ ਆਪਣੀ ਪਕੜ ਮਜ਼ਬੂਤ ਰੱਖਣ ਲਈ ਆਪਣੇ ਵਿਰੋਧੀਆਂ ਨੂੰ ਮੁੱਖ ਸੱਤਾ ਕੇਂਦਰਾਂ ਤੋਂ ਦੂਰ ਰੱਖਿਆ ਅਤੇ ਇਸ ਕਾਰਨ ਉਹ ਚੀਨ 'ਚ ਕੰਮਿਊਨਿਸਟ ਪਾਰਟੀ ਦੇ ਸੰਸਥਾਪਕ ਮਾਓ ਮਗਰੋਂ ਸੱਭ ਤੋਂ ਵੱਡੇ ਤਾਕਤਵਰ ਨੇਤਾ ਬਣ ਕੇ ਉਭਰੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸ਼ੀ ਜਿਨਪਿੰਗ ਦੇ ਉਮਰ ਭਰ ਰਾਸ਼ਟਰਪਤੀ ਬਣੇ ਰਹਿਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ। 

ਹੋਰ ਖਬਰਾਂ »