ਸੀਨੇ 'ਤੇ ਸੱਟ ਖਾ ਕੇ ਵੀ ਜਾਰੀ ਰੱਖਿਆ ਭਾਸ਼ਣ

ਨਵੀਂ ਦਿੱਲੀ, 11 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨਵਾਜ਼ ਸ਼ਰੀਫ਼ 'ਤੇ ਇਕ ਸਭਾ ਦੌਰਾਨ ਜੁੱਤਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜੁੱਤਾ ਸੁੱਟਣ ਵਾਲਾ ਵਿਅਕਤੀ ਸੇਮਿਨਰੀ ਦਾ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨਵਾਜ਼ ਸ਼ਰੀਫ਼ ਸਕੂਲ ਪ੍ਰੋਗਰਾਮ 'ਚ ਭਾਸ਼ਣ ਦੇਣ ਵਾਲੇ ਸੀ। ਨਵਾਜ਼ ਸ਼ਰੀਫ਼ ਜਿਵੇਂ ਹੀ ਮੰਚ 'ਤੇ ਪ੍ਰੋਗਰਾਮ 'ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਨ ਪੁੱਜੇ ਤਾਂ ਵਿਦਿਆਰਥੀ ਨੇ ਉਨ•ਾਂ 'ਤੇ ਜੁੱਤਾ ਸੁੱਟ ਦਿੱਤਾ, ਜੋ ਕਿ ਸਿੱਧਾ ਉਨ•ਾਂ ਦੇ ਮੋਢੇ 'ਤੇ ਲੱਗਿਆ। ਜੁੱਤਾ ਮਾਰਨ ਮਗਰੋਂ ਉਹ ਵਿਅਕਤੀ ਮੰਚ 'ਤੇ ਚੜ• ਕੇ ਨਾਅਰੇਬਾਜ਼ੀ ਕਰਨ ਲੱਗਾ। ਹਾਲਾਂਕਿ ਨਵਾਜ਼ ਨੇ ਇਸ ਘਟਨਾ ਮਗਰੋਂ ਵੀ ਆਪਣਾ ਭਾਸ਼ਣ ਜਾਰੀ ਰੱਖਿਆ। ਪੁਲਿਸ ਮੁਤਾਬਿਕ ਹਮਲਾਵਰ ਤਲਹਾ ਮੁਨੱਵਰ ਤਹਿਰੀਕ ਏ ਲੱਬੈਕ ਤੇ ਰਸੂਲ ਅੱਲ•ਾ ਦਾ ਮੈਂਬਰ ਵੀ ਹੈ। ਉਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਕੇ ਉਸ ਨਾਲ ਮਾਰਕੁੱਟ ਵੀ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਸੇ ਨੇ ਪਾਕਿਸਤਾਨੀ ਵਿਦੇਸ਼ੀ ਮੰਤਰੀ ਖਵਾਜ਼ਾ ਆਸਿਫ਼ ਦੇ ਚਿਹਰੇ 'ਤੇ ਵੀ ਸਿਆਹੀ ਮਲ ਦਿੱਤੀ ਸੀ। 

ਹੋਰ ਖਬਰਾਂ »