ਤਹਿਰਾਨ, 12 ਮਾਰਚ (ਹ.ਬ.) : ਸੰਯੁਕਤ ਅਰਬ ਅਮੀਰਾਤ ਤੋਂ ਇਸਤਾਂਬੁਲ ਜਾ ਰਿਹਾ ਤੁਰਕੀ ਦਾ ਇੱਕ ਨਿੱਜੀ ਜੈੱਟ ਜਹਾਜ਼ ਈਰਾਨ ਦੇ ਪਹਾੜੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਸੱਤ ਦੋਸ਼ਾਂ ਤੇ ਤਿੰਨ ਕਰੂ ਮੈਂਬਰਾਂ ਸਮੇਤ ਕਾਰੋਬਾਰੀ ਟਾਇਕੂਨ ਦੀ 28 ਸਾਲਾ ਧੀ ਮੀਨਾ ਬਸਾਰਨ ਦੀ ਮੌਤ ਹੋ ਗਈ।  ਦੁਬਈ ਤੋਂ ਇਸਤਾਂਬੁਲ ਜਾ ਰਹੇ ਜਹਾਜ਼ ਵਿਚ ਕਾਰੋਬਾਰੀ ਹੁਸੈਨ ਬਸਾਰਨ ਦੀ ਧੀ ਅਪਣੇ ਸੱਤ ਦੋਸਤਾਂ ਸਮੇਤ ਦੁਬਈ ਤੋਂ ਵਾਪਸ ਪਰਤ ਰਹੀ ਸੀ। ਅਗਲੇ ਮਹੀਨੇ ਉਸ ਦਾ ਵਿਆਹ ਹੋਣ ਵਾਲਾ ਸੀ। 
ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਅਤੇ ਪਹਾੜੀ ਖੇਤਰ ਹੋਣ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਸ਼ਾਰਜਾਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਹਿਰ ਵੇਲੇ ਉਡਾਣ ਭਰੀ ਸੀ। ਸਰਕਾਰੀ ਟੈਲੀਵਿਜ਼ਨ ਨੇ ਖ਼ਬਰ ਦਿੱਤੀ ਕਿ ਬਚਾਅ ਕਰਮੀ ਘਟਨਾ ਸਥਾਨ 'ਤੇ ਪਹੁੰਚ ਚੁੱਕੇ ਹਨ। ਜਹਾਜ਼ ਤੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜਿਨ੍ਹਾਂ ਦੀ ਡੀਐਨਏ ਟੈਸਟ ਦੇ ਜ਼ਰੀਏ ਹੀ ਪਛਾਣ ਹੋ ਸਕੇਗੀ। ਘਟਨਾ ਸਥਾਨ ਦੇ ਕੋਲ ਪਿੰਡ ਵਾਸੀਆਂ ਨੂੰ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਹੀ ਉਸ ਵਿਚ ਅੱਗ ਦੀਆਂ ਲਪਟਾਂ ਨਜ਼ਰ ਆਈਆਂ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਈਰਾਨ ਦਾ Îਇੱਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ ਸੀ। ਜੋ ਤਹਿਰਾਨ ਤੋਂ ਯਸੁਜ ਜਾ ਰਿਹਾ ਸੀ। ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਜਹਾਜ਼ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ । ਇਸ ਹਾਦਸੇ ਵਿਚ 66 ਲੋਕਾਂ ਦੀ ਮੌਤ ਹੋਈ ਸੀ।  

ਹੋਰ ਖਬਰਾਂ »