ਨਿਊਯਾਰਕ, 12 ਮਾਰਚ (ਹ.ਬ.) : ਨਿਊਯਾਰਕ ਸ਼ਹਿਰ ਦੀ ਪੂਰਵੀ ਨਦੀ ਵਿਚ ਇੱਕ ਹੈਲੀਕਾਪਟਰ  ਦੇ ਕਰੈਸ਼ ਹੋਣ ਕਾਰਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ। ਮੇਅਰ ਦਫ਼ਤਰ ਦੇ ਬੁਲਾਰੇ ਨੇ ਟਵਿਟਰ 'ਤੇ  ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਹੈ।  ਗੋਤਾਖੋਰ ਅਜੇ ਵੀ ਪਾਣੀ 'ਚ ਹਨ। ਉਨ੍ਹਾਂ ਨੇ ਇੱਕ ਹੋਰ ਵਿਅਕਤੀ ਨੂੰ ਬਚਾਏ ਜਾਣ ਦੀ ਵੀ ਪੁਸ਼ਟੀ ਕੀਤੀ। ਬਚਾਅ ਲਈ ਕਿਸ਼ਤੀਆਂ ਦਾ Îਇਕ ਬੇੜਾ ਜਿਊਂਦੇ ਬਚੇ ਹੋਏ ਲੋਕਾਂ ਦੀ ਭਾਲ ਕਰ ਰਿਹਾ ਹੈ। ਟਵਿਟਰ 'ਤੇ ਪੋਸਟ ਕੀਤੀ ਗਈ ਵੀਡੀਓ ਵਿਚ ਇੱਕ ਲਾਲ ਹੈਲੀਕਾਪਟਰ ਤੇਜ਼ੀ ਨਾਲ ਪਾਣੀ ਵਿਚ ਡਿੱਗਦਾ ਅਤੇ ਫੇਰ ਪਲਟਦਾ ਹੋਇਆ ਨਜ਼ਰ ਆਉਂਦਾ ਹੈ। ਫੈਡਰਲ ਉਡਾਣ ਪ੍ਰਸ਼ਾਸਨ ਦੀ ਬੁਲਾਰਾ ਨੇ ਦੱਸਿਆ ਕਿ ਯੂਰੋਕਾਪਟਰ ਏਐਸ 350 ਸਥਾਨਕ ਸਮੇਂ ਅਨੁਸਾਰ ਰਾਤ ਸੱਤ ਵਜੇ ਦੇ ਥੋੜ੍ਹੀ ਦੇਰ ਬਾਅਦ ਕਰੈਸ਼ ਹੋ ਗਿਆ। ਹੈਲੀਕਾਪਟਰ ਵਿਚ ਕਿੰਨੇ ਲੋਕ ਸਵਾਰ ਸੀ, ਇਸ ਦਾ ਤੁਰੰਤ ਪਤਾ ਨਹੀਂ ਚਲ ਸਕਿਆ ਹੈ। 

ਹੋਰ ਖਬਰਾਂ »