19 ਫਰਵਰੀ ਨੂੰ ਪ੍ਰਿੰਸ ਹੈਰੀ ਨਾਲ ਹੋਵੇਗਾ ਵਿਆਹ
ਲੰਡਨ, 12 ਮਾਰਚ (ਹ.ਬ.) : ਬਰਤਾਨੀਆ ਦੇ ਸ਼ਾਹੀ ਪਰਿਵਾਰ ਵਿਚ ਸ਼ਾਮਿਲ ਹੋਣ ਤੋਂ ਪਹਿਲੇ ਅਮਰੀਕੀ ਅਭਿਨੇਤਰੀ ਮੇਘਾਨ ਮਾਰਕਲ ਨੂੰ ਆਤਮ ਰੱਖਿਆ ਲਈ ਫ਼ੌਜੀ ਸਿਖਲਾਈ ਦਿੱਤੀ ਗਈ ਹੈ। ਲਾਸ ਏਂਜਲਸ ਵਿਚ ਜਨਮੀ ਮੇਘਾਨ ਦਾ 19 ਮਈ ਨੂੰ ਪ੍ਰਿੰਸ ਹੈਰੀ ਨਾਲ ਵਿਆਹ ਹੋਵੇਗਾ। ਮੇਘਾਨ ਨੂੰ ਸਪੈਸ਼ਲ ਏਅਰ ਸਰਵਿਸ ਦੇ ਵਿਸ਼ੇਸ਼ ਕਮਾਂਡਰ ਨੇ ਟਰੇਨਿੰਗ ਦਿੱਤੀ। ਇਸ ਵਿਚ ਉਨ੍ਹਾਂ ਦੇ ਨਾਲ ਪ੍ਰਿੰਸ ਹੈਰੀ ਵੀ ਸ਼ਾਮਿਲ ਹੋਏ। ਫ਼ੌਜ ਦੇ ਸਾਬਕਾ ਇੰਟੈਲੀਜੈਂਸ ਅਧਿਕਾਰੀ ਗੇਰਾਲਡ ਮੂਰ ਨੇ ਦੱਸਿਆ ਕਿ ਮੇਘਾਨ ਅਗਵਾ ਜਾਂ ਕਿਸੇ ਐਮਰਜੈਂਸੀ ਦੀ ਸਥਿਤੀ ਵਿਚ ਖ਼ੁਦ ਨੂੰ ਬਚਾ ਸਕੇ, ਇਸ ਲਈ ਫ਼ੌਜ ਦੇ ਬਿਹਤਰੀਨ ਜਵਾਨਾਂ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਹੈ। ਇਸ ਸਿਖਲਾਈ ਲਈ ਅਗ਼ਵਾ ਦਾ ਕਾਲਪਨਿਕ ਦ੍ਰਿਸ਼ ਵੀ ਰਚਿਆ ਗਿਆ ਸੀ। ਉਨ੍ਹਾਂ ਨੂੰ ਅਗ਼ਵਾਕਾਰਾਂ ਨਾਲ ਸਬੰਧ ਸਥਾਪਿਤ ਕਰਨ ਦੀ ਕਲਾ ਵੀ ਸਿਖਾਈ ਗਈ। ਕਈ ਮਾਮਲਿਆਂ ਵਿਚ ਅਜਿਹਾ ਕਰਨਾ ਮਦਦਗਾਰ ਹੁੰਦਾ ਹੈ। ਦੱਸਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੂੰ ਛੱਡ ਕੇ ਸ਼ਾਹੀ ਪਰਿਵਾਰ ਦੇ ਲਗਭਗ ਹਰ ਮੈਂਬਰ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਦਿੱਤੀ ਗਈ ਹੈ। ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਨੂੰ ਵਿਆਹ ਦੇ ਬਾਅਦ ਇਹ ਸਿਖਲਾਈ ਦਿੱਤੀ ਗਈ ਸੀ। ਪਿਛਲੇ ਸਾਲ ਬ੍ਰਿਟੇਨ ਵਿਚ ਹੋਏ ਪੰਜ ਅੱਤਵਾਦੀ ਹਮਲਿਆਂ ਨੂੰ ਵੇਖਦੇ ਹੋਏ ਮੇਘਾਨ ਨੂੰ ਵਿਆਹ ਤੋਂ ਪਹਿਲੇ ਹੀ ਇਹ ਸਿਖਲਾਈ ਦਿੱਤੀ ਗਈ ਹੈ।

ਹੋਰ ਖਬਰਾਂ »