ਲੰਡਨ, 12 ਮਾਰਚ (ਹ.ਬ.) : ਇੱਕ ਵਿਸ਼ਵ ਪੱਧਰੀ ਸਿੱਖਿਆ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਭਾਰਤੀ ਮਾਤਾ ਪਿਤਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਅਪਣੇ ਬੱਚਿਆਂ ਨੂੰ ਸਮਾਂ ਦਿੰਦੇ ਹਨ। Îਇੱਥੇ ਤੱਕ ਕਿ ਸਕੂਲ ਵਰਕ ਵਿਚ ਵੀ ਉਹ ਅਪਣੇ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਉਹ ਦੇਸ਼ ਵਿਚ ਸਿੱਖਿਆ ਦੇ ਪੱਧਰ ਦੇ ਬਾਰੇ ਵਿਚ ਜ਼ਿਆਦਾ ਆਸਵੰਦ ਹਨ। ਬਰਤਾਨੀਆ ਸਥਿਤ ਵਾਰਕੀ ਫਾਊਂਡੇਸ਼ਨ ਦੁਆਰਾ 'ਗਲੋਬਲ ਪੈਰੇਂਟਸ ਸਰਵੇ' ਕੀਤਾ ਗਿਆ ਹੈ। ਜਿਸ ਵਿਚ 29 ਦੇਸ਼ਾਂ ਦੇ 27000 ਮਾਪਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਭਾਰਤੀ ਮਾਤਾ ਪਿਤਾ ਅਪਣੇ ਬੱਚਿਆਂ ਦੀ ਸਿੱਖਿਆ ਦੇ ਪ੍ਰਤੀ ਜ਼ਿਆਦਾ ਜਾਗਰੂਕ ਦਿਖੇ।  95 ਫ਼ੀਸਦੀ ਭਾਰਤੀ ਮਾਤਾ ਪਿਤਾ ਅਪਣੇ ਬੱਚਿਆਂ ਦੇ ਸਕੂਲ ਦੇ ਕੰਮ 'ਚ ਮਦਦ ਕਰਦੇ ਹਨ। 62 ਫ਼ੀਸਦੀ ਮਾਤਾ ਪਿਤਾ ਇੱਕ ਹਫ਼ਤੇ ਵਿਚ ਅਪਣੇ ਬੱਚਿਆਂ 'ਤੇ ਸੱਤ ਜਾਂ ਉਸ ਤੋਂ ਜ਼ਿਆਦਾ ਘੰਟੇ ਰੋਜ਼ਾਨਾ ਖ਼ਰਚ ਕਰਦੇ ਹਨ। ਇਸ ਦੀ ਤੁਲਨਾ ਵਿਚ ਬਰਤਾਨੀਆ ਦੇ ਮਾਤਾ ਪਿਤਾ ਦਾ ਗਰਾਫ਼ ਕਾਫੀ ਹੇਠਾਂ ਹੈ। ਬਰਤਾਨਵੀ ਮਾਤਾ ਪਿਤਾ ਰੋਜ਼ਾਨਾ ਸਿਰਫ ਇਕ ਘੰਟਾ ਅਤੇ ਉਸ ਤੋਂ ਮਾਮੂਲੀ ਜ਼ਿਆਦਾ ਹੀ ਅਪਣੇ ਬੱਚਿਆਂ 'ਤੇ ਸਮਾਂ ਦਿੰਦੇ ਹਨ। 

ਹੋਰ ਖਬਰਾਂ »