ਬਟਾਲਾ, 12 ਮਾਰਚ (ਹ.ਬ.) : ਪੰਜਾਬ ਪੁਲਿਸ ਨੇ ਬਟਾਲਾ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਜੋਗੀ ਚੀਮਾ ਨਿਵਾਸੀ ਸ਼ਮਸ਼ੇਰ ਸਿੰਘ ਭਾਰਤ ਵਿਚ ਨੌਜਵਾਨਾਂ ਨੂੰ ਆਈਐਸਆਈ ਦੇ ਲਈ ਭਰਤੀ ਕਰਨ ਦਾ ਕੰਮ ਕਰਦਾ ਸੀ। ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਸ਼ਮਸ਼ੇਰ ਸਿੰਘ ਦੀ ਕਾਫੀ ਦਿਨਾਂ ਤੋਂ ਭਾਲ ਕਰ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਸ਼ਮਸ਼ੇਰ ਅਪਣੀ ਪਿੰਡ ਦੇ ਕੋਲ ਦੇਖਿਆ ਗਿਆ ਹੈ। ਇਸ ਤੋਂ ਬਾਅਦ ਡੀਐਸਪੀ ਸੁੱਚਾ ਸਿੰਘ ਦੀ ਅਗਵਾਈ ਵਿਚ ਫੋਰਸ ਨੇ ਉਸ ਨੂੰ ਪਿੰਡ ਦੇ ਬਾਹਰ ਘੇਰ ਕੇ ਗ੍ਰਿਫ਼ਤਾਰ ਕਰ ਲਿਆ।  ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 315 ਅਤੇ 12 ਬੋਰ ਦੇ ਦੇਸੀ ਪਿਸਤੌਲ ਬਰਾਮਦ ਕੀਤੇ। ਗੌਰਤਲਬ ਹੈ ਕਿ ਮਿਲਟਰੀ ਕਾਊਂਟਰ ਇੰਟੈਲੀਜੈਂਸ ਅਤੇ ਜੰਮੂ ਕਸ਼ਮੀਰ ਪੁਲਿਸ ਦੀ  ਖੁਫ਼ੀਆ ਏਜੰਸੀ ਦੀ ਜਾਣਕਾਰੀ 'ਤੇ ਪੁਲਿਸ ਨੇ 24 ਜਨਵਰੀ ਨੂੰ ਥਾਣਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਸ਼ਿਕਾਰ ਮਾਛੀਆਂ ਨਿਵਾਸੀ ਗਿਆਨਬੀਰ ਸਿੰਘ ਉਰਫ ਗਿਆਨਾ ਨੂੰ ਕਾਬੂ ਕੀਤਾ ਸੀ। ਉਹ ਆਈਐਸਆਈ ਦੇ ਲਈ ਕੰਮ ਕਰਦਾ ਸੀ। ਗਿਆਨਬੀਰ ਕੋਲ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਪੁਛÎਗਿੱਛ ਕੀਤੀ ਸੀ।

ਹੋਰ ਖਬਰਾਂ »