ਕਾਠਮੰਡੂ, 12 ਮਾਰਚ (ਹਮਦਰਦ ਨਿਊਜ਼ ਸਰਵਿਸ) : ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਤ੍ਰਿਭੁਵਨ ਇੰਟਰਨੈਸ਼ਨਲ ਹਵਾਈ ਅੰਡੇ (ਟੀਆਈਏ) 'ਤੇ ਸੋਮਵਾਰ ਨੂੰ ਯੂਐਸ-ਬੰਗਲਾ ਏਅਰਲਾਇੰਸ ਦਾ ਇਕ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਦੁਰਘਟਨਾ 'ਚ 50 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਢਾਕਾ ਤੋਂ ਕਾਠਮੰਡੂ ਦੀ ਉਡਾਣ 'ਤੇ ਜਾ ਰਹੇ ਇਸ ਜਹਾਜ਼ 'ਚ 78 ਲੋਕਾਂ ਦੇ ਸਵਾਰ ਹੋਣ ਦੀ ਸਮਰੱਥਾ ਹੈ। ਜਾਣਕਾਰੀ ਮੁਤਾਬਿਕ ਜਹਾਜ਼ 'ਚ 67 ਯਾਤਰੀਆਂ ਅਤੇ 4 ਕਰੂ ਮੈਂਬਰਾਂ ਸਣੇ 71 ਲੋਕ ਸਵਾਰ ਸਨ। ਖ਼ਬਰ ਹੈ ਕਿ 17 ਯਾਤਰੀ ਜ਼ਖ਼ਮੀ ਹੋਏ ਹਨ ਜਿਨ•ਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਹੋਰ ਖਬਰਾਂ »