ਨਵੀਂ ਦਿੱਲੀ, 13 ਮਾਰਚ (ਹ.ਬ.) : ਛੋਟੇ ਪਰਦੇ ਦੇ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਚੱਲਣ ਵਾਲੇ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਹੈ।  ਇਸ ਸ਼ੋਅ ਦੀ ਵੱਡੀ ਪਛਾਣ ਦਇਆ ਬੇਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਕਿਰਦਾਰ ਨੂੰ ਨਿਭਾਅ ਰਹੀ ਅਦਾਕਾਰਾ  ਦਿਸ਼ਾ ਵਕਾਨੀ ਨੇ ਪਿਛਲੇ ਸਾਲ ਸਤੰਬਰ ਵਿਚ ਗਰਭਵਤੀ ਹੋਣ ਕਾਰਨ ਸ਼ੋਅ ਤੋਂ ਬ੍ਰੇਕ ਲਈ ਸੀ ਪਰ ਉਦੋਂ ਉਨ੍ਹਾਂ ਦੀ ਵਾਪਸੀ ਦੀ ਗੱਲ ਕਹੀ ਗਈ ਸੀ। ਹੁਣ  ਯੂਨਿਟ ਵਾਲਿਆਂ ਦਾ ਕਹਿਣਾ ਸੀ ਕਿ ਦਿਸ਼ਾ ਵਕਾਨੀ ਨੇ ਵਾਪਸੀ ਤੋਂ ਮਨ੍ਹਾ ਕਰ ਦਿੱਤਾ ਹੈ। ਉਹ ਅਪਣੇ ਰੋਲ ਤੇ ਫੀਸ ਤੋਂ ਖੁਸ਼ ਨਹੀਂ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਇਸ ਸ਼ੋਅ ਤੋਂ ਕਿਸੇ ਪ੍ਰਮੁੱਖ ਕਲਾਕਾਰ ਵਿਦਾਈ ਲਈ ਹੋਵੇ। ਕੁਝ ਦਿਨ ਪਹਿਲਾਂ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਸੋਢੀ ਨੇ ਸ਼ੋਅ ਛੱਡ ਦਿੱਤਾ ਸੀ ਪਰ ਉਹ ਵਾਪਸ ਆ ਗਏ। 

ਹੋਰ ਖਬਰਾਂ »