ਪੁਲਿਸ ਨੇ ਗੋਲੋ ਮਾਸੀ 'ਤੇ Îਇੱਕ ਲੱਖ ਦਾ ਰੱਖਿਆ ਸੀ ਇਨਾਮ
ਸਿਰਸਾ, 13 ਮਾਰਚ (ਹ.ਬ.) : ਐਸਆਈਟੀ ਸਿਰਸਾ ਪੁਲਿਸ ਦੀ ਟੀਮ ਨੇ ਡੇਰਾ ਸੱਚਾ ਸੌਦਾ ਹਿੰਸਾ ਮਾਮਲੇ ਵਿਚ ਫਰਾਰ ਹੋਈ ਗੋਲੋ ਮਾਸੀ ਨੂੰ ਕਾਬੂ ਕੀਤਾ ਹੈ। ਗੋਲੋ ਮਾਸੀ ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਪੁਲਿਸ ਨੇ ਇਸ 'ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ। ਪੁਲਿਸ ਦੇ ਅਨੁਸਾਰ ਗੋਲੋ ਮਾਸੀ ਨੂੰ ਐਸਆਈਟੀ ਟੀਮ ਨੇ ਸਿਰਸਾ ਬਸ ਸਟੈਂਡ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ।
ਗੌਰਤਲਬ ਹੈ ਕਿ 25 ਅਗਤਸ ਨੂੰ ਡੇਰਾ ਸੱਚਾ ਸੌਦਾ ਵਲੋਂ ਹਿੰਸਾ ਕੀਤੀ ਗਈ ਸੀ। ਗੋਲੋ ਮਾਸੀ ਡੇਰੇ ਵਿਚ ਲੰਗਰ ਵਿਵਸਥਾ ਦੇਖਦੀ ਸੀ। ਸ਼ਹਿਰ ਥਾਣਾ ਪੁਲਿਸ ਨੇ ਗੋਲੋ ਮਾਸੀ 'ਤੇ ਡੇਰਾ ਸੰਗਤ ਨੂੰ ਹਿੰਸਾ ਦੇ ਲਈ ਭੜਕਾਉਣ ਦਾ ਮਾਮਲਾ ਦਰਜ ਕੀਤਾ ਸੀ।  ਉਦੋਂ ਤੋਂ ਗੋਲੋ ਮਾਸੀ ਫਰਾਰ ਚਲ ਰਹੀ ਸੀ। ਗੋਲੋ ਮਾਸੀ ਅਤੇ ਉਸ ਦੇ ਭਾਣਜੇ ਗੁਰਦਤ ਨੇ 25 ਅਗਸਤ ਨੂੰ ਭੜਕਾਊ  ਭਾਸ਼ਣ ਦੇ ਕੇ ਸੰਗਤ ਨੂੰ ਹਿੰਸਾ ਕਰਨ ਲਈ ਉਕਸਾਇਆ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਇਸ ਦੇ ਭਾਣਜੇ ਗੁਰਦਤ ਨੂੰ ਕਾਬੂ ਕੀਤਾ ਸੀ।  ਗੋਲੋ ਮਾਸੀ ਕੋਲੋਂ ਪੁਲਿਸ ਪੁਛਗਿੱਛ ਕਰ ਰਹੀ ਹੈ। ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। 

ਹੋਰ ਖਬਰਾਂ »