ਸੋਨੀਪਤ, 13 ਮਾਰਚ (ਹ.ਬ.) : ਕੌਮਾਂਤਰੀ ਕ੍ਰਿਕਟ ਵਿਚ ਵਾਪਸ ਦੇ ਲਈ ਸਿਕਸਰ ਕਿੰਗ ਯੁਵਰਾਜ ਸਿੰਘ ਹੁਣ ਤਿਆਰ ਹੈ। ਟੀਮ ਇੰਡੀਆ ਨੂੰ 2011 ਵਿਚ ਵਰਲਡ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਊਂਡਰ ਯੁਵਰਾਜ ਸਿੰਘ ਦੀ ਵਾਪਸੀ ਵਿਚ ਸਭ ਤੋਂ ਵੱਡੀ ਰੁਕਾਵਟ ਬਣੇ ਯੋ-ਯੋ ਬੀਪ ਟੈਸਟ ਨੂੰ ਦੋ ਢਾਈ  ਮਹੀਨੇ ਕਲੀਅਰ ਕਰ ਲਿਆ ਸੀ। ਇਸ ਦੇ ਨਾਲ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਆਈਪੀਐਲ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪਵਾਇੰਟ ਹੋਵੇਗਾ।
ਮੁਕਾਬਲੇ ਦੇ ਜ਼ਰੀਏ ਉਹ ਸਾਲ 2019 ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਅਪਣਾ ਦਾਅਵਾ ਠੋਕਣਗੇ। ਇੱਥੇ ਇੱਕ ਕ੍ਰਿਕਟ ਅਕੈਡਮੀ ਵਿਚ ਯੁਵਰਾਜ ਸਿੰਘ ਕ੍ਰਿਕਟ ਐਕਸੀਲੈਂਸ ਵਿਚ ਖਿਡਾਰੀਆਂ ਦੇ ਰੂਬਰੂ ਹੋਣ ਪੁੱਜੇ। ਉਨ੍ਹਾਂ ਕੋਲੋਂ ਯੋ ਯੋ ਟੈਸਟ ਪਾਸ ਹੋਣ ਬਾਰੇ ਪੁਛਿਆ ਤਾਂ ਯੁਵਰਾਜ ਨੇ ਜਵਾਬ ਦਿੱਤਾ ਹਾਂ, ਹੁਣ ਮੈਂ ਟੈਸਟ ਪਾਸ ਕਰ ਲਿਆ ਹੈ। ਹੁਣ ਪੂਰਾ ਧਿਆਨ ਆਈਪੀਐਲ 'ਤੇ ਹੈ। ਜਿੱਥੇ ਤੱਕ ਸੰਨਿਆਸ ਦੀ ਗੱਲ ਹੈ ਉਸ ਦੇ ਬਾਰੇ ਮੈਂ 2019 ਵਿਸ਼ਵ ਕੱਪ ਤੋਂ ਬਾਅਦ ਸੋਚਾਂਗਾ।

ਹੋਰ ਖਬਰਾਂ »