ਵਾਸ਼ਿੰਗਟਨ, 13 ਮਾਰਚ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ  ਡੋਨਾਲਡ ਟਰੰਪ ਦਾ ਇੱਕ ਹੋਰ ਟਵੀਟ ਗਲਤ ਕਾਰਨਾਂ ਕਰਕੇ ਚਰਚਾ ਵਿਚ ਆ ਗਿਆ ਹੈ। ਟਰੰਪ ਨੇ ਐਤਵਾਰ ਰਾਤ ਨੂੰ Îਇੱਕ ਟਵੀਟ ਕੀਤਾ। ਇਸ ਵਿਚ ਉਨ੍ਹਾਂ ਲਿਖਿਆ-ਰੈਸਮਸੇਨ ਅਤੇ ਹੋਰ ਏਜੰਸੀਆਂ ਮੁਤਾਬਕ 50 ਫ਼ੀਸਦੀ ਅਮਰੀਕੀ ਮੇਰੇ ਨਾਲ ਸਹਿਮਤ ਹਨ ਜੋ ਕਿ ਬਰਾਕ ਓਬਾਮਾ ਤੋਂ ਵੀ ਜ਼ਿਆਦਾ ਹਨ। ਫੇਰ ਵੀ ਸਿਆਸੀ ਪੰਡਤ ਕਹਿੰਦੇ ਹਨ ਕਿ ਮੇਰੀ ਲੋਕਪ੍ਰਿਯਤਾ ਘੱਟ ਹੈ। ਦਰਅਸਲ ਉਹ ਖੁਦ ਵੀ ਜਾਣਦੇ ਹਨ ਕਿ ਉਹ  ਝੂਠ ਬੋਲ ਰਹੇ ਹਨ। ਇਹ ਸਭ ਫੇਕ ਨਿਊਜ਼ ਹੈ। ਟਰੰਪ ਦਾ Îਇਹ ਟਵੀਟ ਆਉਣ ਦੇ 12 ਘੰਟੇ ਅੰਦਰ ਹੀ ਉਨ੍ਹਾਂ ਦਾ ਦਾਅਵਾ ਝੂਠਾ ਸਾਬਤ ਹੋ ਗਿਆ। ਅਮਰੀਕਾ ਦੇ ਸਿਆਸੀ ਵਿਸ਼ਲੇਸ਼ਕ ਜੋਸ਼ ਜਾਰਡਨ ਨੇ ਵੀ ਟਵੀਟ ਕਰਕੇ ਦੱਸ ਦਿੱਤਾ ਹੈ ਕਿ ਅਲੱਗ ਅਲੱਗ ਏਜੰਸੀਆਂ ਦੇ ਮੁਤਾਬਕ ਅਮਰੀਕਾ ਦੇ ਕਿੰਨੇ ਪ੍ਰਤੀਸ਼ਤ ਲੋਕ ਅਪਣੇ ਰਾਸ਼ਟਰਪਤੀ ਦੇ ਲਏ ਫੈਸਲਿਆਂ ਨਾਲ ਸਹਿਮਤ ਹਨ। ਰੈਸਮਸੇਨ ਮੁਤਾਬਕ 44 ਫ਼ੀਸਦੀ, ਇਕੋਨੌਮਿਸਟ ਮੁਤਾਬਕ 41 ਫ਼ੀਸਦੀ, ਰਾਇਟਰਸ ਮੁਤਾਬਕ 40 ਫ਼ੀਸਦੀ ਅਤੇ ਗੈਲਪ ਦੇ ਮੁਤਾਬਕ 39 ਫ਼ੀਸਦੀ ਲੋਕ ਟਰੰਪ ਨਾਲ ਸਹਿਮਤ ਹਨ। ਦੇਸ਼ ਦੀ ਟੌਪ ਅਪਰੂਵਲ ਰੇਟਿੰਗ ਏਜੰਸੀਆਂ ਦੇ ਅੰਕੜੇ ਮਿਲਾ ਕੇ  ਤਾਂ 35 ਫ਼ੀਦਸੀ ਲੋਕ ਹੀ ਟਰੰਪ ਨਾਲ ਸਹਿਮਤ ਰਹੇ। ਇੱਕ ਵੀ ਏਜਸੰੀ ਨੇ ਟਰੰਪ ਦੀ ਅਪਰੂਵਲ ਰੇÎਟਿੰਗ 50 ਫ਼ੀਸਦੀ ਨਹੀਂ ਦੱਸੀ। 12 ਘੰਟੇ ਦੇ ਅੰਦਰ ਹੀ ਦਾਅਵਾ ਝੂਠਾ ਸਾਬਤ ਹੋਣ ਤੋਂ ਬਾਅਦ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋਏ। ਬਰਾਮ ਓਬਾਮਾ ਤੋਂ ਅੱਗੇ ਨਿਕਲਣ ਦਾ ਉਨ੍ਹਾਂ ਦਾ ਦਾਅਵਾ ਵੀ ਕਾਫੀ ਫਾਸਲੇ ਨਾਲ ਗਲਤ ਸਾਬਤ ਹੋ ਗਿਆ। ਅਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਕਰਨ ਤੋਂ ਬਾਅਦ ਬਰਾਕ ਓਬਾਮਾ ਦੀ ਅਪਰੂਲ ਰੇਟਿੰਗ 49.1 ਫ਼ੀਸਦੀ ਸੀ ਯਾਨੀ ਇੰਨੇ ਅਮਰੀਕੀ ਉਨ੍ਹਾਂ ਦੇ ਲਏ ਫੈਸਲਿਆਂ ਨਾਲ ਸਹਿਮਤ ਸੀ। ਟਰੰਪ  ਇਸ ਤੋਂ ਕਾਫੀ ਪਿੱਛੇ ਹਨ। ਪਿਛਲੇ ਸਾਲ ਜੂਨ ਵਿਚ ਵੀ ਟਰੰਪ ਨੇ ਅਪਣੀ ਅਪਰੂਵਲ ਰੇਟਿੰਗ 50 ਫ਼ੀਸਦੀ ਪਹੁੰਚਣ ਦਾ ਦਾਅਵਾ ਕੀਤਾ ਸੀ । ਇਹ ਦਾਅਵਾ ਤਦ ਵੀ ਗਲਤ ਹੋਇਆ ਸੀ। 

ਹੋਰ ਖਬਰਾਂ »

ਅੰਤਰਰਾਸ਼ਟਰੀ