ਜ਼ੀਰਕਪੁਰ, 13 ਮਾਰਚ (ਹ.ਬ.) : ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਦੇ ਸ਼ੋਅ ਵਿਚ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਕਾਮੇਡੀਅਨ ਤੇ ਬਾਲੀਵੁਡ ਕਲਾਕਾਰ ਉਪਾਸਨਾ ਸਿੰਘ ਨੇ ਜ਼ੀਰਕਪੁਰ ਥਾਣੇ ਵਿਚ ਟੈਕਸੀ  ਦੇ ਡਰਾਈਵਰ ਖ਼ਿਲਾਫ਼ ਛੇੜਛਾੜ ਦੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਅਪਣੀ ਸ਼ਿਕਾਇਤ ਵਾਪਸ ਲੈ ਲਈ।
ਉਪਾਸਨਾ ਸਿੰਘ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਲਾਂਡਰਾ ਸ਼ੂਟਿੰਗ ਦੇ ਸਿਲਸਿਲੇ ਵਿਚ ਇੱਥੇ ਆਈ ਸੀ। ਉਹ ਚੰਡੀਗੜ੍ਹ-ਅੰਬਾਲਾ ਰੋਡ 'ਤੇ ਹੋਟਲ ਰਮਾਡਾ ਵਿਚ ਰੁਕੀ ਹੈ। ਐਤਵਾਰ ਉਹ ਅਪਣੀ ਟੀਮ ਦੇ ਹੋਰ ਮੈਂਬਰਾਂ ਦੇ ਨਾਲ ਸ਼ੂਟਿੰਗ ਦੇ ਲਈ ਲਾਂਡਰਾ ਗਈ ਜਿੱਥੋਂ ਦੇਰ ਰਾਤ ਉਨ੍ਹਾਂ ਵਾਪਸ ਜ਼ੀਰਕਪੁਰ ਪੁੱਜਣਾ ਸੀ। ਦੋਸ਼ ਹੈ ਕਿ ਟੈਕਸੀ ਚਾਲਕ ਵਿਵੇਕ  ਨੇ ਕਾਰ ਨੂੰ ਜਾਣ ਬੁੱਝ ਕੇ ਪੀਆਰ 7 ਰਿੰਗ ਰੋਡ 'ਤੇ ਲੈ ਲਿਆ ਉਸ ਸਮੇਂ ਰਾਤ ਦੇ ਕਰੀਬ ਦਸ ਵਜੇ ਸੀ। ਸੜਕ ਬਿਲਕੁਲ ਸੁੰਨਸਾਨ ਸੀ। ਟੈਕਸੀ ਚਾਲਕ ਦੀ ਹਰਕਤ ਤੋਂ ਡਰ ਕੇ ਉਪਾਸਨਾ ਨੇ ਫੋਨ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਜਿਸ ਨੇ ਦੂਜੀ ਕਾਰ ਵਿਚ ਉਪਾਸਨਾ ਨੂੰ ਹੋਟਲ ਰਮਾਡਾ ਭੇਜਿਆ ਅਤੇ ਟੈਕਸੀ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ। ਅਗਲੇ ਦਿਨ ਟੈਕਸੀ ਚਾਲਕ ਵਿਵੇਕ ਨੇ ਉਪਾਸਨਾ ਕੋਲੋਂ ਲਿਖਤੀ ਤੌਰ 'ਤੇ ਮੁਆਫ਼ੀ ਮੰਗੀ।  ਜਿਸ ਤੋਂ ਬਾਅਦ ਉਪਾਸਨਾ ਨੇ ਸ਼ਿਕਾਇਤ ਵਾਪਸ ਲਈ। 

ਹੋਰ ਖਬਰਾਂ »