ਮੋਗਾ, 13 ਮਾਰਚ (ਹ.ਬ.) : ਸੋਮਵਾਰ ਸਵੇਰੇ ਪਰਤ ਰਹੇ ਐਨਆਰਆਈ ਨੂੰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਰੋਕ ਕੇ ਉਸ ਦੀ 32 ਬੋਰ ਦੀ ਪਿਸਤੌਲ ਖੋਹਣੀ ਚਾਹੀ ਤਾਂ ਐਨਆਰਆਈ ਨੇ ਵਿਰੋਧ ਕੀਤਾ ਪ੍ਰੰਤੂ ਦੋਸ਼ੀ ਉਸ ਦੀ ਪਿਸਤੌਲ ਖੋਹਣ ਵਿਚ ਕਾਮਯਾਬ ਹੋ ਗਏ ਅਤੇ ਜਾਂਦੇ ਸਮੇਂ ਅਪਣੀ ਰਿਵਾਲਰ ਨਾਲ ਲੱਤ 'ਚ ਗੋਲੀ ਮਾਰ ਗਏ। ਜ਼ਖ਼ਮੀ ਵਿਅਕਤੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮੋਗਾ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਡੀਐਮਸੀ ਰੈਫਰ ਕਰ ਦਿੱਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੱਧਨੀ ਕਲਾਂ ਦੇ ਏਐਸਆਈ ਸੇਵਕ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਨਿਵਾਸੀ ਬੱਧਨੀ ਕਲਾਂ  ਜੋ ਪਰਿਵਾਰ ਸਮੇਤ ਕੈਨੇਡਾ ਵਿਚ ਰਹਿੰਦੇ ਹਨ, ਇਸ ਸਮੇਂ ਪਰਿਵਾਰ ਸਮੇਤ ਬੱਧਨੀ ਕਲਾਂ ਆਇਆ ਹੋਇਆ ਸੀ। ਸੋਮਵਾਰ ਨੂੰ ਸਵੇਰੇ 8 ਵਜੇ ਕਿਸੇ ਕੰਮ ਤੋਂ ਆ ਰਿਹਾ ਸੀ।  ਉਨ੍ਹਾਂ ਨੂੰ ਰਸਤੇ ਵਿਚ ਬਾਈਕ ਸਵਾਰ ਦੋ ਅਣਪਛਾਤੇ ਲੋਕ ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸੀ, ਨੇ ਰੋਕ ਕੇ ਐਨਆਰਆਈ ਦੀ 32 ਬੋਰ ਦੀ ਪਿਸਤੋਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦਾ ਐਨਆਰਆਈ ਨੇ ਵਿਰੋਧ ਕੀਤਾ। ਪ੍ਰੰਤੂ ਦੋਸ਼ੀ ਉਸ ਦਾ ਪਿਸਤੌਲ ਖੋਹਣ ਵਿਚ ਕਾਮਯਾਬ ਹੋ ਗਏ ਅਤੇ ਭੱਜਦੇ ਸਮੇਂ ਅਪਣੀ ਰਿਵਾਲਵਰ ਨਾਲ ਉਨ੍ਹਾਂ ਨੇ ਐਨਆਰਆਈ ਦੀ ਲੱਤ 'ਤੇ ਫਾਇਰ ਕਰਕੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਦੋਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਹੋਰ ਖਬਰਾਂ »