ਸਾਨ ਫਰਾਂਸਿਸਕੋ, 14 ਮਾਰਚ (ਹ.ਬ.) : ਉਂਜ ਤਾਂ ਦੁਨੀਆ ਭਰ ਦੀ ਕੰਪਨੀਆਂ ਵਿਚ ਔਰਤਾਂ ਦੇ ਨਾਲ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪ੍ਰੰਤੂ ਮਾਈਕਰੋਸਾਫ਼ਟ ਜਿਹੀ ਦੁਨੀਆ ਦੀ ਸਭ ਤੋਂ ਵੱਡੀ ਸਾਫ਼ਟਵੇਅਰ ਕੰਪਨੀ ਵਿਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਮਾਮਲੇ ਦਾ ਸਾਹਮਣੇ ਆਉਣਾ ਹੈਰਾਨ ਕਰਨ ਵਾਲਾ ਹੈ। ਕੰਪਨੀ 'ਤੇ ਸੈਲਰੀ ਨਾ ਵਧਾਏ ਜਾਣ ਤੋਂ ਲੈ ਕੇ  ਪ੍ਰਮੋਸ਼ਨ ਨਾ ਦੇਣਾ, ਸਰੀਰਕ ਸ਼ੋਸ਼ਣ ਅਤੇ ਲਿੰਗ ਦੇ ਆਧਾਰ 'ਤੇ ਹੋਣ ਵਾਲੇ ਵਿਤਕਰੇ ਤੱਕ ਦਾ ਦੋਸ਼ ਲਗਾਇਆ ਗਿਆ ਹੈ। 
ਇਸ ਪੂਰੇ ਮਾਮਲੇ ਨੂੰ ਕੋਰਟ ਨੇ ਜਨਤਕ ਕੀਤਾ ਹੈ। ਹਾਲਾਂਕਿ ਮਾਈਕਰੋਸਾਫ਼ਟ ਨੇ ਅਪਣੇ ਉਤੇ ਲੱਗੇ ਸਾਰੇ ਦੋਸ਼ਾਂ ਤੋਂ Îਇਨਕਾਰ ਕੀਤਾ ਹੈ ਅਤੇ ਕਿਹਾ ਕਿ ਅਜੇ ਇਸ ਤਰ੍ਹਾਂ ਦਾ ਸਿਰਫ ਇੱਕ ਮਾਮਲਾ ਹੀ ਸਾਹਮਣੇ ਆਇਆ ਹੈ। ਮਾਈਕਰੋਸਾਫ਼ਟ ਵਿਚ ਕੰਮ ਕਰਨ ਵਾਲੀ ਔਰਤਾਂ ਨੇ 2010 ਤੋਂ 2016 ਦੇ ਵਿਚ ਲੈਂਗਿੰਕ ਵਿਤਕਰੇ ਦੀ 118 ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਕੁੱਲ ਸ਼ਿਕਾਇਤਾਂ ਦੇ 238 ਮਾਮਲੇ ਸਾਹਮਣੇ ਆਏ ਹਨ ਜੋ ਕੋਰਟ ਦੇ ਦਸਤਾਵੇਜ਼ਾਂ ਰਾਹੀਂ ਉਜਾਗਰ ਹੋਏ ਹਨ। ਮਾਈਕਰੋਸਾਫ਼ਟ ਦੇ ਖ਼ਿਲਾਫ਼ ਚਲ ਰਹੇ ਮੁਕਦਮਿਆਂ ਵਿਚ ਸ਼ਿਕਾਇਤਕਰਤਾਵਾਂ ਦੇ ਦਸਤਾਵੇਜ਼ਾਂ ਦੇ ਅਨੁਸਾਰ ਮਹਿਲਾ ਕਰਮਚਾਰੀਆਂ ਨੇ ਅਪਣੇ ਨਾਲ ਹੋ ਰਹੇ ਪੱਖਪਾਤ ਪੂਰਣ ਸਲੂਕ ਨਾਲ ਜੁੜੇ ਕਈ ਮੁੱਦੇ ਚੁੱਕੇ ਹਨ। 
ਸਿਆਟਲ ਸਥਿਤ ਕੋਰਟ ਵਿਚ ਮੁਕਦਮੇ ਦਾਇਰ ਕੀਤੇ ਗਏ ਹਨ। ਅੱਗੇ ਚਲ ਕੇ ਹੋਰ ਜ਼ਿਆਦਾ ਔਰਤਾਂ ਇਸ ਵਿਚ ਸ਼ਾਮਲ ਹੋ ਸਕਦੀਆਂ ਹਨ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਕ ਹੀ ਪੋਸਟ 'ਤੇ ਬਰਾਬਰ ਕੰਮ ਕਰਨ ਵਾਲੇ ਪੁਰਸ਼ਾਂ ਨੂੰ ਮਹਿਲਾਵਾਂ ਦੀ ਤੁਲਨਾ ਵਿਚ ਜ਼ਿਆਦਾ ਪਰਮੋਸ਼ਨ ਮਿਲੀ। ਮਹਿਲਾਵਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਕਰ ਰਹੇ ਕੋਰਟ ਨੇ ਕਿਹਾ ਕਿ ਕੰਪਨੀ ਵਿਚ ਮਹਿਲਾਵਾਂ ਦੇ ਨਾਲ ਹੋ ਰਿਹਾ ਵਿਤਕਰਾ ਵਾਕਈ ਹੈਰਾਨ ਕਰਨ ਵਾਲਾ ਹੈ।
ਮਾਈਕਰੋਸਾਫ਼ਟ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਦੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਕਰਨ ਦੇ ਲਈ ਇਕ ਨਿਰਪੱਖ ਤੇ ਮਜ਼ਬੂਤ ਪ੍ਰਣਾਲੀ  ਸਥਾਪਤ ਕੀਤੀ Âੈ। ਪ੍ਰੰਤੂ ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਕਰਮਚਾਰੀਆਂ ਨੂੰ ਜਾਂਚ ਪ੍ਰਕਿਰਿਆ ਵਿਚ ਬਿਲਕੁਲ ਨਾ ਦੇ ਬਰਾਬਰ ਭਰੋਸਾ ਹੈ।

ਹੋਰ ਖਬਰਾਂ »